ਹਨੇਰੀ-ਤੂਫ਼ਾਨ ਵਿਚ ਘਿਰੇ ਸੰਨੀ ਦਿਓਲ, ਵੀਡੀਓ ਹੋਈ ਵਾਇਰਲ

By  Gourav Kochhar May 14th 2018 10:46 AM

ਉੱਤਰੀ ਭਾਰਤ 'ਚ ਹਨੇਰੀ-ਤੂਫਾਨ ਨੇ ਹੜਕੰਪ ਮਚਾਇਆ ਹੋਇਆ ਹੈ। ਐਤਵਾਰ ਸ਼ਾਮ ਨੂੰ ਦਿੱਲੀ-ਐੱਨ. ਸੀ. ਆਰ. 'ਚ ਹਨੇਰੀ, ਤੂਫਾਨ ਅਤੇ ਮੀਂਹ ਨੇ ਲੋਕਾਂ ਦਾ ਰਹਿਣ-ਸਹਿਣ ਉਥਲ-ਪੁੱਥਲ ਕਰ ਦਿੱਤਾ। ਐਤਵਾਰ ਨੂੰ ਦਿੱਲੀ ਨਾਲ ਲੱਗਦੇ ਗੁਰੂਗਰਾਮ 'ਚ ਵੀ ਹਨੇਰੀ ਨੇ ਦਸਤਕ ਦਿੱਤੀ, ਜਿਸ ਨੂੰ ਬਾਲੀਵੁੱਡ ਐਕਟਰ ਸੰਨੀ ਦਿਓਲ Sunny Deol ਨੇ ਆਪਣੇ ਕੈਮਰੇ 'ਚ ਕੈਦ ਕੀਤਾ। ਸੰਨੀ ਦਿਓਲ ਗੁਰੂਗਰਾਮ 'ਚ ਆਪਣੇ ਬੇਟੇ ਦੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ Pal Pal Dil ke Paas' ਦੀ ਸ਼ੂਟਿੰਗ ਲਈ ਆਏ ਹੋਏ ਹਨ। ਇਸ ਦੌਰਾਨ ਜਦੋਂ ਸ਼ਾਮ ਨੂੰ ਹਨੇਰੀ ਆਈ ਤਾਂ ਉਸ ਸਮੇਂ ਸੰਨੀ ਨੇ ਇਸ ਦੀ ਵੀਡੀਓ ਬਣਾਈ।

sunny deol and Dharmendra

ਇਸ ਨੂੰ ਉਨ੍ਹਾਂ ਨੇ ਇੰਸਟਾ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਟੈਰੇਸ 'ਤੇ ਹਨ, ਜਿੱਥੋਂ ਗੁਰੂਗਰਾਮ ਦੀਆਂ ਸੜਕਾਂ ਦਾ ਨਜ਼ਾਰਾ ਦਿਖਾਈ ਦੇ ਰਿਹਾ ਹੈ। ਐਕਟਰ ਦੇ ਨੇੜੇ ਮੌਜੂਦ ਦਰੱਖਤ ਹਨੇਰੀ ਨਾਲ ਹਿੱਲਦੇ ਦਿਖ ਰਹੇ ਹਨ। ਐਕਟਰ Sunny Deol ਦੀ ਸ਼ਰਟ ਵੀ ਤੇਜ਼ ਹਵਾ ਕਾਰਨ ਉੱਡ ਰਹੀ ਹੈ। ਇਸ ਨੂੰ ਦੇਖ ਕੇ ਅੰਦਾਜ਼ ਲਗਾਇਆ ਜਾ ਸਕਦਾ ਹੈ ਕਿ ਹਨੇਰੀ ਕਿੰਨੀ ਤੇਜ਼ ਸੀ।

Pal pal Dil Ke Paas #gurugram

A post shared by Sunny Deol (@iamsunnydeol) on May 13, 2018 at 7:24am PDT

ਜ਼ਿਕਰਯੋਗ ਹੈ ਕਿ ਪੂਰੇ ਦੇਸ਼ 'ਚ ਅਜੇ ਤੱਕ ਹਨੇਰੀ-ਤੂਫਾਨ ਨਾਲ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਹੋਏ ਹਨ। ਇਕੱਲੇ ਉੱਤਰ ਪ੍ਰਦੇਸ਼ 'ਚ ਮੌਤ ਦਾ ਆਂਕੜਾ 38 ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨ ਲਈ ਅਲਰਟ ਜਾਰੀ ਕੀਤਾ ਹੈ।

sunny deol upcoming movie - fateh singh

Related Post