ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਜੋ ਕਿ ਸੋਸ਼ਲ ਮੀਡੀਆ ‘ਤੇ ਘੱਟ-ਵੱਧ ਹੀ ਨਜ਼ਰ ਆਉਂਦੇ ਨੇ । ਲਾਕਡਾਊਨ ਦੇ ਚੱਲਦੇ ਉਹ ਵੀ ਆਪਣੇ ਪਰਿਵਾਰ ਦੇ ਨਾਲ ਘਰ ‘ਚ ਸਮਾਂ ਬਿਤਾ ਰਹੇ ਨੇ । ਅਜਿਹੇ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਪੁਰਾਣਾ ਫੋਟੋ ਸ਼ੇਅਰ ਕੀਤਾ ਹੈ ।
View this post on Instagram
Flashback Dad my sister and me #life
A post shared by Sunny Deol (@iamsunnydeol) on Apr 22, 2020 at 11:53pm PDT
ਜੀ ਹਾਂ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਬੀਤੇ ਸਮੇਂ ਨੂੰ ਯਾਦ ਕਰਦੇ ਹੋਏ ਮੇਰੇ ਪਿਤਾ, ਮੈਂ ਤੇ ਮੇਰੀ ਭੈਣ #ਜ਼ਿੰਦਗੀ’ । ਇਸ ਪੁਰਾਣੇ ਫੋਟੋ ‘ਚ ਸੰਨੀ ਦਿਓਲ ਆਪਣੀ ਭੈਣ ਦੇ ਨਾਲ ਪਿਲੋ ਫਾਈਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਨ੍ਹਾਂ ਦੀ ਭੈਣ ਸੰਨੀ ਦਿਓਲ ਤੋਂ ਬਚਣ ਦੇ ਲਈ ਆਪਣੇ ਪਾਪਾ ਧਰਮਿੰਦਰ ਦੇ ਗਲੇ ਲਗਦੀ ਹੋਈ ਨਜ਼ਰ ਆ ਰਹੀ ਹੈ । ਇਸ ਫੋਟੋ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦਿਓਲ ਪਰਿਵਾਰ ਦੀਆਂ ਮਹਿਲਾਵਾਂ ਕੈਮਰੇ ਅਤੇ ਲਾਈਮ ਲਾਈਟ ਤੋਂ ਦੂਰ ਹੀ ਨਜ਼ਰ ਆਉਂਦੀਆਂ ਨੇ । ਬਹੁਤ ਘੱਟ ਲਮਹੇ ਨੇ ਜਦੋਂ ਕਦੇ ਧਰਮਿੰਦਰ ਦੀਆਂ ਪਹਿਲੇ ਵਿਆਹ ਤੋਂ ਹੋਈਆਂ ਬੇਟੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ । ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਕੈਮਰੇ ਤੋਂ ਦੂਰ ਹੀ ਰਹਿੰਦੇ ਨੇ ।
View this post on Instagram
#fathersday My Life My Happiness My Strength
A post shared by Sunny Deol (@iamsunnydeol) on Jun 15, 2019 at 8:56pm PDT
ਧਰਮਿੰਦਰ ਦੇ ਪਹਿਲੇ ਵਿਆਹ ਤੋਂ ਸੰਨੀ ਦਿਓਲ, ਬੌਬੀ ਦਿਓਲ ਤੇ ਦੋ ਬੇਟੀਆਂ ਵਿਜੇਤਾ ਅਤੇ ਅਜੀਤਾ ਨੇ । ਦੂਜਾ ਵਿਆਹ ਉਨ੍ਹਾਂ ਦਾ ਅਦਾਕਾਰਾ ਹੇਮਾ ਮਾਲਿਨੀ ਦੇ ਨਾਲ ਹੋਇਆ ਹੈ ਜਿਸ ਤੋਂ ਦੋ ਧੀਆਂ ਈਸ਼ਾ ਦਿਓਲ ਤੇ ਅਹਾਨਾ ਦਿਓਲ ਨੇ ।
View this post on Instagram
#brotherhood #strength #love
A post shared by Sunny Deol (@iamsunnydeol) on Apr 1, 2020 at 12:55am PDT
ਜੇ ਗੱਲ ਕਰੀਏ ਸੰਨੀ ਦਿਓਲ ਦੀ ਤਾਂ ਉਹ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਲੋਕ ਸਾਂਸਦ ਵੀ ਨੇ । ਪਿਛਲੇ ਸਾਲ ਹੀ ਉਨ੍ਹਾਂ ਦੇ ਪੁੱਤਰ ਕਰਣ ਦਿਓਲ ਨੇ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕੀਤਾ ਹੈ ।