ਸੰਨੀ ਦਿਓਲ ਦੀ ਫ਼ਿਲਮ 'Soorya' ਦਾ First look ਆਇਆ ਸਾਹਮਣੇ

By  Lajwinder kaur April 25th 2022 06:18 PM -- Updated: April 25th 2022 07:07 PM

ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸੂਰਯਾ' (Soorya) ਦੀ ਸ਼ੂਟਿੰਗ ਲਈ ਰਾਜਸਥਾਨ 'ਚ ਹਨ। ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦਾ ਲੁੱਕ ਸਾਹਮਣੇ ਆਇਆ ਹੈ, ਜੋ ਕਾਫੀ ਦਮਦਾਰ ਨਜ਼ਰ ਆ ਰਿਹਾ ਹੈ। ਫ਼ਿਲਮ ਸੂਰਯਾ ਨੂੰ ਮਲਿਆਲਮ ਕ੍ਰਾਈਮ ਥ੍ਰਿਲਰ ਫ਼ਿਲਮ ਦਾ ਰੀਮੇਕ ਦੱਸਿਆ ਜਾ ਰਿਹਾ ਹੈ। ਫ਼ਿਲਮ 'ਚ ਸੰਨੀ ਦਾ First look ਸਾਹਮਣੇ ਆਉਣ ਤੋਂ ਬਾਅਦ ਅਭਿਨੇਤਾ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਅਤੇ ਲੰਬੇ ਸਮੇਂ ਬਾਅਦ ਆਪਣੇ ਹੀਰੋ ਨੂੰ ਪਰਦੇ 'ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ।

sunny Deol ,, image From instagram

ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਹੀਰੋ ਸੰਨੀ ਲੰਮੀ ਅਤੇ ਹਲਕੀ ਚਿੱਟੀ ਦਾੜ੍ਹੀ 'ਚ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਸੰਨੀ ਦਿਓਲ ਗ੍ਰੇ ਪੈਂਟ ਅਤੇ ਹਲਕੇ ਭੂਰੇ ਰੰਗ ਦੀ ਕਮੀਜ਼ ਵਿੱਚ ਨਜ਼ਰ ਆ ਰਹੇ ਹਨ। ਉਸ ਨੇ ਆਪਣੇ ਪੈਰਾਂ 'ਤੇ ਭੂਰੇ ਰੰਗ ਦੇ ਚਮੜੇ ਦੇ ਸੈਂਡਲ ਪਹਿਨੇ ਹੋਏ ਹਨ ।

ਹੋਰ ਪੜ੍ਹੋ :  'ਸ਼ਰੀਕ-2’ ਫ਼ਿਲਮ ‘ਚ ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ

ਇਸ ਸਧਾਰਨ ਲੁੱਕ ਦੇ ਨਾਲ ਉਹ ਪੌੜੀਆਂ 'ਤੇ ਬੈਠੇ ਨਜ਼ਰ ਆ  ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ, 'ਉਸ ਕੋਲ ਸਾਰੀਆਂ ਖੁਸ਼ੀਆਂ ਸਨ, ਪਰ ਫਿਰ ਜ਼ਿੰਦਗੀ ਦੇ ਸਫ਼ਰ ਨੇ ਉਸ ਦੀਆਂ ਖੁਸ਼ੀਆਂ ਖੋਹ ਲਈਆਂ ਅਤੇ ਉਹ ਨਫ਼ਰਤ, ਗੁੱਸੇ ਅਤੇ ਬਦਲੇ ਨਾਲ ਭਰ ਗਿਆ #Soorya’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ।

inside image from soorya movie sunny deol

ਸੰਨੀ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਫੈਨਜ਼ ਦਾ ਲੰਬਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਪ੍ਰਸ਼ੰਸਕ ਕਮੈਂਟ ਕਰਕੇ ਇਸ ਐਕਸ਼ਨ ਹੀਰੋ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।

Sunny Deol ,,

ਦੱਸ ਦੇਈਏ ਕਿ ਫ਼ਿਲਮ ਸੂਰਯਾ ਦਾ ਨਿਰਦੇਸ਼ਨ ਐਮ. ਪਦਮਾਕੁਮਾਰ ਕਰ ਰਹੇ ਹਨ, ਜਿਨ੍ਹਾਂ ਨੇ ਇਸ ਦੇ ਮਲਿਆਲਮ ਸੰਸਕਰਣ ਦਾ ਨਿਰਦੇਸ਼ਨ ਵੀ ਕੀਤਾ ਸੀ।  ਜੇ ਗੱਲ ਕਰੀਏ ਸੰਨੀ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਸੁਪਰ ਹਿੱਟ ਫ਼ਿਲਮ ‘ਗਦਰ’ ਦੇ ਸਿਕਵਲ ਭਾਗ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

ਹੋਰ ਪੜ੍ਹੋ : ਵੱਧੇ ਹੋਏ ਵਜ਼ਨ ‘ਤੇ ਪੁੱਛੇ ਸਵਾਲ ‘ਤੇ ਗੁੱਸੇ ਹੋਈ ਮਾਹਿਰਾ ਸ਼ਰਮਾ, ਇੰਟਰਵਿਊ ਛੱਡ ਕੇ ਚਲੀ ਗਈ

Related Post