ਸੰਨੀ ਲਿਓਨੀ ਨੂੰ ਆਪਣੇ ਅਤੀਤ ਕਾਰਨ ਕਈ ਮੁਸ਼ਕਿਲਾਂ ਆਈਆਂ ਪੇਸ਼, ਅਦਾਕਾਰਾਂ ਦੀਆਂ ਪਤਨੀਆਂ ਸੰਨੀ ਨਾਲ ਨਹੀਂ ਸਨ ਕਰਨ ਦਿੰਦੀਆਂ ਕੰਮ

By  Shaminder December 27th 2021 12:29 PM

ਸੰਨੀ ਲਿਓਨੀ (Sunny Leone) ਨੇ ਬਾਲੀਵੁੱਡ (Bollywood) ਦੀਆਂ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ ।ਪਿਛਲੇ ਕੁਝ ਸਮੇਂ ਤੋਂ ਉਹ ਇੰਡਸਟਰੀ ‘ਚ ਕਾਫੀ ਸਰਗਰਮ ਰਹੀ ਹੈ । ਉਸ ਦੇ ਪ੍ਰਸ਼ੰਸਕਾਂ ਦੀ ਲੰਮੀ ਚੌੜੀ ਫੈਨ ਫਾਲੋਵਿੰਗ ਹੈ । ਪਰ ਸੰਨੀ ਲਿਓਨੀ ਨੂੰ ਬਾਲੀਵੁੱਡ ‘ਚ ਇਹ ਮੁਕਾਮ ਹਾਸਲ ਕਰਨ ਦੇ ਲਈ ਕਾਫੀ ਮਿਹਨਤ ਕਰਨੀ ਪਈ ਹੈ । ਹਾਲਾਂਕਿ ਉਨ੍ਹਾਂ ਨੇ ਬਾਲੀਵੁੱਡ ‘ਚ ਵਧੀਆ ਜਗ੍ਹਾ ਬਣਾਈ ਹੈ ਪਰ ਉਨ੍ਹਾਂ ਦੇ ਅਤੀਤ ਨੇ ਕਦੇ ਵੀ ਉਸ ਦਾ ਸਾਥ ਨਹੀਂ ਛੱਡਿਆ । ਬੀਤੇ ਦਿਨੀਂ ਸੰਨੀ ਲਿਓਨੀ ਨੇ ਇੱਕ ਇੰਟਰਵਿਊ ਦਿੱਤਾ ਸੀ ।

Sunny Leone image From instagram

ਹੋਰ ਪੜ੍ਹੋ : ਸੋਨੂੰ ਸੂਦ ਪਹੁੰਚੇ ਪੰਜਾਬ ਦੇ ਖੇਤਾਂ ‘ਚ ਅਤੇ ਦੱਸਿਆ ਗੁੜ ਬਨਾਉਣ ਦਾ ਤਰੀਕਾ, ਵੇਖੋ ਵੀਡੀਓ

ਇਸ ਇੰਟਰਵਿਊ ਦੌਰਾਨ ਸੰਨੀ ਲਿਓਨੀ ਨੇ ਦੱਸਿਆ ਸੀ ਕਿ ਉਸ ਦੇ ਅਤੀਤ ਕਾਰਨ ਕਈ ਵੱਡੇ ਸਟਾਰ ਦੀਆਂ ਪਤਨੀਆਂ ਉਸ ਦੇ ਨਾਲ ਆਪਣੇ ਪਤੀਆਂ ਨੂੰ ਕੰਮ ਨਹੀਂ ਸਨ ਕਰਨ ਦਿੰਦੀਆਂ । ਇਸ ਤੋਂ ਇਲਾਵਾ ਸੰਨੀ ਲਿਓਨੀ ਨੇ ਹੋਰ ਵੀ ਕਈ ਖੁਲਾਸੇ ਕੀਤੇ ਸਨ । ਉਸ ਦਾ ਕਹਿਣਾ ਸੀ ਕਿ ਮੈਂ ਇੱਕ ਬਾਲਗ ਸਟਾਰ ਰਹੀ ਹਾਂ ਪਰ ਇਹ ਮੈਨੂੰ ਪਰਿਭਾਸ਼ਿਤ ਨਹੀਂ ਕਰਦਾ ਹੈ।

ਜਦੋਂ ਲੋਕ ਮੈਨੂੰ ਮਿਲਦੇ ਹਨ, ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਹ ਮੇਰਾ ਪੇਸ਼ਾ ਸੀ। ਉਹ ਕਲਪਨਾ ਸੀ। ਅਸਲ ਜ਼ਿੰਦਗੀ ਵਿੱਚ, ਮੈਂ ਅਜਿਹੀ ਨਹੀਂ ਹਾਂ।" ਦੱਸ ਦਈਏ ਕਿ ਸੰਨੀ ਲਿਓਨੀ ਦਾ ਸਬੰਧ ਇੱਕ ਪੰਜਾਬੀ ਪਰਿਵਾਰ ਦੇ ਨਾਲ ਰਿਹਾ ਹੈ। ਪਰ ਸੰਨੀ ਲਿਓਨੀ ਦੀ ਪੋਰਨ ਸਟਾਰ ਬਣਨ ਦੇ ਕਾਰਨ ਉਸ ਦੇ ਮਾਪਿਆਂ ਨੇ ਉਸ ਤੋਂ ਦੂਰੀ ਬਣਾ ਲਈ ਸੀ । ਸੰਨੀ ਲਿਓਨ ਨੂੰ ਉਸ ਸਮੇਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਉਸ ਦੀ ਜ਼ਿੰਦਗੀ ‘ਤੇ ਫ਼ਿਲਮ ਬਣਨ ਜਾ ਰਹੀ ਸੀ । ਜਿਸ ‘ਚ ਉਸ ਦੇ ਕੌਰ ਨਾਮ ਸ਼ਬਦ ਦਾ ਇਸਤੇਮਾਲ ਕਰਨ ‘ਤੇ ਕਰੜਾ ਇਤਰਾਜ਼ ਜਤਾਇਆ ਗਿਆ ਸੀ । ਦਰਅਸਲ ਸੰਨੀ ਲਿਓਨੀ ਦਾ ਸਬੰਧ ਸਿੱਖ ਪਰਿਵਾਰ ਦੇ ਨਾਲ ਹੈ ਅਤੇ ਉਸ ਦਾ ਅਸਲ ਨਾਮ ਕਿਰਨਜੀਤ ਕੌਰ ਹੈ । ਜਿਸ ਤੋਂ ਬਾਅਦ ਐੱਸਜੀਪੀਸੀ ਵੱਲੋਂ ਇਸ ਮਾਮਲੇ ‘ਤੇ ਕਰੜਾ ਨੋਟਿਸ ਲਿਆ ਗਿਆ ਸੀ ।

 

View this post on Instagram

 

A post shared by Sunny Leone (@sunnyleone)

Related Post