ਸਨੀ ਲਿਓਨੀ ਦੇ ਸਟਾਫ ਮੈਂਬਰਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਆਈ ਪਾਜਟਿਵ

By  Rupinder Kaler April 8th 2021 04:35 PM

ਸਨੀ ਲਿਓਨੀ ਅਤੇ ਸੋਨਾਲੀ ਸਹਿਗਲ ਦਾ ਸਟਾਫ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਿਆ ਹੈ । ਇਸ ਸਭ ਨੂੰ ਦੇਖਦੇ ਹੋਏ ਵੈਬ ਸੀਰੀਜ਼ ‘ਅਨਾਮਿਕਾ’ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਦੇ ਕਈ ਕਲਾਕਾਰ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ । ਹੁਣ ਅਨਾਮਿਕਾ ਨਾਲ ਜੁੜੇ ਦੋ ਕਰੂ ਮੈਂਬਰਜ਼ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਹਨ।

image from sunny leone's instagram

ਹੋਰ ਪੜ੍ਹੋ :

ਸੋਨੂੰ ਸੂਦ ਨੇ ਦੱਸਿਆ ਕਿਵੇਂ ਕੰਮ ਦੌਰਾਨ ਖੁਦ ਨੂੰ ਰੱਖਿਆ ਜਾ ਸਕਦਾ ਹੈ ਫਿੱਟ, ਵੀਡੀਓ ਕੀਤਾ ਸਾਂਝਾ

image from sunny leone's instagram

ਇਸਦੇ ਚੱਲਦਿਆਂ ਵਿਕਰਮ ਭੱਟ ਨੂੰ ਅਨਾਮਿਕਾ ਦੀ ਸ਼ੂਟਿੰਗ ਰੋਕਣੀ ਪਈ ਹੈ । ਵੈਬ ਸੀਰੀਜ਼ ਨੂੰ ਪੂਰਾ ਹੋਣ ’ਚ ਸਿਰਫ਼ 4 ਦਿਨ ਦੀ ਸ਼ੂਟਿੰਗ ਬਾਕੀ ਹੈ। ਇਸ ਸਭ ਦੇ ਚਲਦੇ ਸਨੀ ਲਿਓਨੀ ਤੇ ਸੋਨਾਲੀ ਸਹਿਗਲ ਨੇ ਵੀ ਆਪਣਾ ਆਰਟੀ-ਪੀਸੀਆਰ ਟੈਸਟ ਕਰਵਾਇਆ ਹੈ।

image from sunny leone's instagram

ਨਾਲ ਹੀ ਉਨ੍ਹਾਂ ਨੇ ਆਪਣੇ ਸਟਾਫ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਹੈ। ਸਨੀ ਲਿਓਨੀ ਅਤੇ ਸੋਨਾਲੀ ਸਹਿਗਲ ਦਾ ਟੈਸਟ ਨੈਗੇਟਿਵ ਆਇਆ ਹੈ। ਵਿਕਰਮ ਭੱਟ ਨੇ ਦੱਸਿਆ ਕਿ ‘ਜੀ ਹਾਂ, ਇਹ ਗੱਲ ਸਹੀ ਹੈ ਕਿ ਸਨੀ ਲਿਓਨੀ ਅਤੇ ਸੋਨਾਲੀ ਸਹਿਗਲ ਦੇ ਸਟਾਫ ਮੈਂਬਰਜ਼ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਹ ਲੋਕ ਕੁਆਰੰਟਾਈਨ ਹਨ।

Related Post