ਸੁਪਰ ਸਟਾਰ ਰਜਨੀਕਾਂਤ ਹੋਏ ਬਿਮਾਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

By  Shaminder December 26th 2020 11:25 AM

ਸੁਪਰ ਸਟਾਰ ਰਜਨੀਕਾਂਤ ਬਲੱਡ ਪ੍ਰੈਸ਼ਰ ਸਬੰਧੀ ਕਈ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਹਨ ।ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਰਜਨੀਕਾਂਤ ਆਪਣੀ ਫ਼ਿਲਮ ‘ਅੰਨਾਥੇ’ ਦੇ ਸ਼ੂਟ ‘ਚ ਰੁੱਝੇ ਹੋਏ ਸਨ । ਪਰ ਇਸ ਸ਼ੂਟਿੰਗ ਦੇ ਦੌਰਾਨ ਹੀ ਉਨ੍ਹਾਂ ਦੀ ਫ਼ਿਲਮ ਦੇ ਕਰੂ ਮੈਂਬਰਸ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਵਿਚਾਲੇ ਹੀ ਇਸ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ ।

rajinikanth

ਰਜਨੀਕਾਂਤ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ । ਪਰ ਰਜਨੀਕਾਂਤ ਦੀ ਰਿਪੋਰਟ ਨੈਗਟਿਵ ਆਈ ਸੀ ।ਹਸਪਤਾਲ ਵੱਲੋਂ ਰਜਨੀਕਾਂਤ ਦਾ ਹੈਲਥ ਅਪਡੇਟ ਦਿੱਤਾ ਗਿਆ ਹੈ ।

ਹੋਰ ਪੜ੍ਹੋ : ਅੱਜ ਹੈ ਅਦਾਕਾਰ ਰਜਨੀਕਾਂਤ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ਵਿੱਚ ਐਂਟਰੀ

rajinikanth

ਰਜਨੀਕਾਂਤ ਹੈਦਰਾਬਾਦ ਦੇ ਓਪੋਲੋ ਹਸਪਤਾਲ 'ਚ ਐਡਮਿਟ ਹਨ। ਹਸਪਤਾਲ ਦੀ ਪ੍ਰੈੱਸ ਰਿਲੀਜ਼ ਨੂੰ ਆਂਧ੍ਰ ਬਾਕਸ ਆਫਿਸ ਦੇ ਅਕਾਊਂਟ ਤੋਂ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ- 'ਰਜਨੀਕਾਂਤ ਨੂੰ ਅੱਜ ਸਵੇਰੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

rajnikanth

ਪਿਛਲੇ 10 ਦਿਨਾਂ ਤੋਂ ਉਹ ਹੈਦਾਰਾਬਾਦ 'ਚ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸੈੱਟ 'ਤੇ ਮੌਜੂਦ ਕੁਝ ਲੋਕਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ।

https://twitter.com/AndhraBoxOffice/status/1342376055248580608

Related Post