ਸੁਪਰ ਸਟਾਰ ਰਜਨੀਕਾਂਤ ਹੋਏ ਬਿਮਾਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

written by Shaminder | December 26, 2020

ਸੁਪਰ ਸਟਾਰ ਰਜਨੀਕਾਂਤ ਬਲੱਡ ਪ੍ਰੈਸ਼ਰ ਸਬੰਧੀ ਕਈ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਹਨ ।ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਰਜਨੀਕਾਂਤ ਆਪਣੀ ਫ਼ਿਲਮ ‘ਅੰਨਾਥੇ’ ਦੇ ਸ਼ੂਟ ‘ਚ ਰੁੱਝੇ ਹੋਏ ਸਨ । ਪਰ ਇਸ ਸ਼ੂਟਿੰਗ ਦੇ ਦੌਰਾਨ ਹੀ ਉਨ੍ਹਾਂ ਦੀ ਫ਼ਿਲਮ ਦੇ ਕਰੂ ਮੈਂਬਰਸ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਵਿਚਾਲੇ ਹੀ ਇਸ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ । rajinikanth ਰਜਨੀਕਾਂਤ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ । ਪਰ ਰਜਨੀਕਾਂਤ ਦੀ ਰਿਪੋਰਟ ਨੈਗਟਿਵ ਆਈ ਸੀ ।ਹਸਪਤਾਲ ਵੱਲੋਂ ਰਜਨੀਕਾਂਤ ਦਾ ਹੈਲਥ ਅਪਡੇਟ ਦਿੱਤਾ ਗਿਆ ਹੈ । ਹੋਰ ਪੜ੍ਹੋ : ਅੱਜ ਹੈ ਅਦਾਕਾਰ ਰਜਨੀਕਾਂਤ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ਵਿੱਚ ਐਂਟਰੀ
rajinikanth ਰਜਨੀਕਾਂਤ ਹੈਦਰਾਬਾਦ ਦੇ ਓਪੋਲੋ ਹਸਪਤਾਲ 'ਚ ਐਡਮਿਟ ਹਨ। ਹਸਪਤਾਲ ਦੀ ਪ੍ਰੈੱਸ ਰਿਲੀਜ਼ ਨੂੰ ਆਂਧ੍ਰ ਬਾਕਸ ਆਫਿਸ ਦੇ ਅਕਾਊਂਟ ਤੋਂ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ- 'ਰਜਨੀਕਾਂਤ ਨੂੰ ਅੱਜ ਸਵੇਰੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। rajnikanth ਪਿਛਲੇ 10 ਦਿਨਾਂ ਤੋਂ ਉਹ ਹੈਦਾਰਾਬਾਦ 'ਚ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸੈੱਟ 'ਤੇ ਮੌਜੂਦ ਕੁਝ ਲੋਕਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ। https://twitter.com/AndhraBoxOffice/status/1342376055248580608

0 Comments
0

You may also like