ਖੁਆਬਾਂ ਨੂੰ ਸੱਚਾਈ 'ਚ ਬਦਲਣ ਲਈ ਕਿੰਝ ਪਤੀ ਪਤਨੀ ਨਿਭਾਉਂਦੇ ਨੇ ਇੱਕ ਦੂਜੇ ਸਾਥ, ਦੇਖਣ ਨੂੰ ਮਿਲੇਗਾ ਫ਼ਿਲਮ 'ਸੁਰਖ਼ੀ ਬਿੰਦੀ' ਵਿਚ, ਦੇਖੋ ਟਰੇਲਰ  

By  Aaseen Khan August 9th 2019 12:32 PM

ਫ਼ਿਲਮ ਸੁਰਖ਼ੀ ਬਿੰਦੀ ਜਿਸ ਦਾ ਟਰੇਲਰ ਸਾਹਮਣੇ ਆ ਚੁੱਕਿਆ ਹੈ ਅਤੇ ਟਰੇਲਰ ਅਜਿਹਾ ਹੈ ਜਿਸ ਨੂੰ ਤੁਸੀਂ ਵਾਰ ਵਾਰ ਦੇਖੋਗੇ ਕਿਉਂਕਿ ਫ਼ਿਲਮ ਦਾ ਕਾਨਸੈਪਟ ਤੇ ਸਰਗੁਣ ਮਹਿਤਾ ਦੀ ਅਦਾਕਾਰੀ ਹੀ ਅਜਿਹੀ ਹੈ ਜਿਹੜੀ ਦਿਲ ਤੱਕ ਪਹੁੰਚਦੀ ਹੈ। ਜੀ ਹਾਂ ਫ਼ਿਲਮ ਸੁਰਖ਼ੀ ਬਿੰਦੀ ਜਿਸ ਦੀ ਕਹਾਣੀ ਇੱਕ ਅਜਿਹੇ ਜੋੜੇ ਦੀ ਹੈ ਜਿਹੜਾ ਆਪਣੇ ਸੁਫ਼ਨੇ ਪੂਰੇ ਕਰਨ ਲਈ ਕਾਫੀ ਪਾਪੜ ਵੇਲਦਾ ਹੈ। ਸਰਗੁਣ ਮਹਿਤਾ ਜਿਸ ਦਾ ਬਚਪਨ ਤੋਂ ਸੁਫ਼ਨਾ ਹੁੰਦਾ ਹੈ ਕਿ ਉਸ ਨੂੰ ਵਿਆਹੁਣ ਲਈ ਇੱਕ ਅਜਿਹਾ ਸ਼ਹਿਜ਼ਾਦਾ ਆਵੇਗਾ ਜਿਹੜਾ ਉਸ ਨੂੰ ਦੂਰ ਕੈਨੇਡਾ ਵਰਗੇ ਦੇਸ਼ ਦੀ ਸੈਰ ਕਰਵਾਏਗਾ। ਪਰ ਹਕੀਕਤ ਇਸ ਤੋਂ ਉਲਟ ਹੁੰਦੀ ਹੈ ਉਸ ਦਾ ਵਿਆਹ ਇੱਕ ਪਿੰਡ ਦੇ ਆਮ ਜਿਹੇ ਪਰਿਵਾਰ ਦੇ ਲੜਕੇ ਗੁਰਨਾਮ ਭੁੱਲਰ ਨਾਲ ਹੋ ਜਾਂਦਾ ਹੈ ਜਿਹੜਾ ਫੈਕਟਰੀ 'ਚ ਨੌਕਰੀ ਕਰਦਾ ਹੈ।

ਸਰਗੁਣ ਮਹਿਤਾ ਆਪਣੇ ਆਪ ਨੂੰ ਉਸ ਮਾਹੌਲ 'ਚ ਢਾਲਣ ਲਈ ਕਾਫੀ ਮਸ਼ੱਕਤ ਕਰਦੀ ਹੈ ਪਰ ਆਖਿਰ ਆਪਣੇ ਪਤੀ ਯਾਨੀ ਗੁਰਨਾਮ ਭੁੱਲਰ ਨੂੰ ਆਪਣੇ ਕੈਨੇਡਾ ਜਾਣ ਦੇ ਖੁਆਬ ਬਾਰੇ ਦੱਸਦੀ ਹੈ। ਗੁਰਨਾਮ ਭੁੱਲਰ ਦਾ ਕਿਰਦਾਰ ਫ਼ਿਲਮ 'ਚ ਇੱਕ ਸਧਾਰਨ ਪਤੀ ਦਾ ਜਿਹੜਾ ਬਹੁਤ ਹੀ ਭੋਲਾ ਹੈ। ਗੁਰਨਾਮ ਭੁੱਲਰ ਨੂੰ ਵੀ ਆਪਣੀ ਪਤਨੀ ਦੀਆਂ ਰੀਝਾਂ ਬਾਰੇ ਪਤਾ ਲੱਗਣ 'ਤੇ ਦੋਨੋਂ ਪਤੀ ਪਤਨੀ ਸੰਘਰਸ਼ ਸ਼ੁਰੂ ਕਰ ਦਿੰਦੇ ਹਨ। ਹੁਣ ਇਸ ਸੰਘਰਸ਼ 'ਚ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਅਤੇ ਮੁਸ਼ੱਕਤਾਂ ਕਰਨੀਆਂ ਪੈਂਦੀਆਂ ਹਨ ਇਹ ਪਤਾ ਲੱਗੇਗਾ 30 ਅਗਸਤ ਨੂੰ ਸਿਨੇਮਾ ਘਰਾਂ ਦੇ ਵਿਚ।

ਹੋਰ ਵੇਖੋ : ਲੋਕਾਂ ਦੇ 20 ਗਾਣਿਆਂ ਦੇ ਬਰਾਬਰ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ, ਦੇਖੋ ਵੀਡੀਓ

 

View this post on Instagram

 

ss TRAILER di wait khatam kal ???. Tab tak BHANGRE PAO ON #KARMAWALA. Song aa chukya te tussi saareyan decehne pyaar layi ❣❣❣❣❣ #30thaugust @gurnambhullarofficial @jagdeepsidhu3 @ankitvijan29 @navdeepnarula26 @thite_santosh @shrinarotamjifilmsproduction @zeestudiosofficial #rupinderinderjit #sargunmehta #gurnambhullar #punjabimovie #punjabi

A post shared by Sargun Mehta (@sargunmehta) on Aug 8, 2019 at 1:26am PDT

ਸੁਰਖ਼ੀ ਬਿੰਦੀ 'ਚ ਹਾਸਾ, ਫੈਮਿਲੀ ਡਰਾਮਾ, ਪਿਆਰ, ਤਕਰਾਰ, ਅਤੇ ਰੋਮਾਂਸ ਹਰ ਇੱਕ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲਣ ਵਾਲਾ ਹੈ। ਜਗਦੀਪ ਸਿੱਧੂ ਦੇ ਨਿਰਦੇਸ਼ਨ ਅਤੇ ਰੁਪਿੰਦਰ ਇੰਦਰਜੀਤ ਦੀ ਕਹਾਣੀ ਵਾਲੀ ਇਸ ਫ਼ਿਲਮ 'ਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਰੁਪਿੰਦਰ ਰੂਪੀ ਅਤੇ ਨਿਸ਼ਾ ਬਾਨੋ ਅਹਿਮ ਭੂਮਿਕਾ 'ਚ ਹਨ।ਅੰਕਿਤ ਵਿਜਾਨ, ਨਵਦੀਪ ਨਰੂਲਾ, ਗੁਰਜੀਤ ਸਿੰਘ, ਸੰਤੋਸ਼ ਸੁਭਾਸ਼ ਥਿਟੇ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

Related Post