ਹੱਥ ਨਾ ਹੋਣ ਦੇ ਬਾਵਜੂਦ ਇਸ ਫੈਨ ਨੇ ਬਣਾਇਆ ਸੁਸ਼ਾਂਤ ਸਿੰਘ ਰਾਜਪੂਤ ਦਾ ਮੁਸਕਰਾਉਂਦੇ ਹੋਇਆ ਸਕੈੱਚ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ
ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆਂ ਤੋਂ ਗਏ ਕਈ ਦਿਨ ਹੋ ਗਏ ਨੇ ਪਰ ਫੈਨਜ਼ ਦਾ ਮਨ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕਰ ਰਿਹਾ ਹੈ । ਜਿਸ ਕਰਕੇ ਉਨ੍ਹਾਂ ਦੇ ਕਈ ਫੈਨਜ਼ ਆਪੋ ਆਪਣੇ ਢੰਗ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਆਪਣਾ ਪਿਆਰ ਜ਼ਾਹਿਰ ਕਰ ਰਹੇ ਨੇ । ਅਜਿਹੇ ‘ਚ ਇੱਕ ਫੈਨ ਵੱਲੋਂ ਬਣਿਆ ਸਕੈੱਚ ਵਾਇਰਲ ਹੋ ਰਿਹਾ ਹੈ ।
View this post on Instagram
Vote for your favourite : https://www.ptcpunjabi.co.in/voting/

ਦੱਸ ਦਈਏ ਇਸ ਚਿੱਤਰਕਾਰ ਦੇ ਹੱਥ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਕਲਾ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਸਕੈੱਚ ਬਣਾਇਆ ਹੈ । ਇਸ ਸਕੈੱਚ ‘ਚ ਸੁਸ਼ਾਂਤ ਸਿੰਘ ਰਾਜਪੂਤ ਦਾ ਮੁਸਕਰਾਉਂਦਾ ਹੋਇਆ ਚਿਹਰਾ ਸਭ ਨੂੰ ਭਾਵੁਕ ਕਰ ਰਿਹਾ ਹੈ । ਫੈਨ Dhaval Khatri ਵੱਲੋਂ ਦਿੱਤੀ ਇਸ ਸ਼ਰਧਾਂਜਲੀ ਨੂੰ ਲੋਕ ਆਪਣਾ ਪਿਆਰ ਤੇ ਸਤਿਕਾਰ ਦੇ ਰਹੇ ਨੇ ।

14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਨੇ । ਉਹ ਆਪਣੇ ਪਿੱਛੇ ਆਪਣਾ ਪਰਿਵਾਰ ਤੇ ਫੈਨਜ਼ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਏ ਨੇ । ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ 24 ਜੁਲਾਈ ਨੂੰ ਡਿਜ਼ੀਟਲ ਪਲੇਟਫਾਰਮ ਉੱਤੇ ਰਿਲੀਜ਼ ਕੀਤੀ ਜਾਵੇਗੀ ।