ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ‘ਛਿਛੋਰੇ’ ਫ਼ਿਲਮ ਦੇ ਸ਼ੂਟ ਤੋਂ ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਪੁਰਾਣਾ ਵੀਡੀਓ, ਦਿਖਾਈ ਦੇ ਰਹੇ ਨੇ ਬੇਹੱਦ ਖੁਸ਼ ਤੇ ਮਸਤੀ ਕਰਦੇ ਹੋਏ

By  Lajwinder kaur June 19th 2020 12:18 PM -- Updated: June 19th 2020 12:19 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਉਨ੍ਹਾਂ ਦੇ ਪਰਿਵਾਰ ਤੇ ਚਾਹੁਣ ਵਾਲੇ ਫੈਨਜ਼ ਇਸ ਸਦਮੇ ਤੋਂ ਉਭਰ ਨਹੀਂ ਪਾ ਰਹੇ ਨੇ । ਉਨ੍ਹਾਂ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

 

View this post on Instagram

 

When you are having fun at work it shows :) @sushantsinghrajput @shraddhakapoor @fukravarun @naveen.polishetty @tahirrajbhasin @tushar.pandey @_prat #Saharsh

A post shared by Nitesh Tiwari (@niteshtiwari22) on Sep 12, 2019 at 8:48pm PDT

Vote for your favourite : https://www.ptcpunjabi.co.in/voting/

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ । ਇਹ ਵੀਡੀਓ ਉਨ੍ਹਾਂ ਦੀ ਫ਼ਿਲਮ ਛਿਛੋਰੇ ਦੇ ਸੈੱਟ ਤੋਂ ਹੈ । ਇਹ ਵੀਡੀਓ ਫ਼ਿਲਮ ਛਿਛੋਰੇ ਦੇ ਡਾਇਰੈਕਟਰ ਨਿਤੀਸ਼ ਤਿਵਾੜੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਸਮੇਂ ਪਹਿਲਾਂ ਸ਼ੇਅਰ ਕੀਤਾ ਸੀ । ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ‘ਚ ਖੂਬ ਵਾਇਰਲ ਹੋ ਰਿਹਾ ਹੈ ।

sushant singh rajput chhichhore-3  sushant singh rajput chhichhore-1

ਇਸ ਵੀਡੀਓ ‘ਚ ਸੁਸ਼ਾਂਤ ਸਿੰਘ ਰਾਜਪੂਤ ਛਿਛੋਰੇ ਫ਼ਿਲਮ ਦੇ ਸੀਨ ਲਈ ਤਿਆਰ ਹੋ ਰਹੇ ਨੇ । ਮੈਕਅੱਪ ਮੈਨ ਉਨ੍ਹਾਂ ਨੂੰ ਰੈਡੀ ਕਰ ਰਹੇ ਨੇ । ਉਧਰ ਸੁਸ਼ਾਂਤ ਸਿੰਘ ਰਾਜਪੂਤ ਹਿੰਦੀ ਗੀਤ ‘ਪਲ ਭਰ ਕੇ ਲਈ ਕੋਈ ਹਮੇਂ ਪਿਆਰ ਕਰ ਲੈ’ ਉੱਤੇ ਦੇਵਾ ਆਨੰਦ ਦੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਫੈਨਜ਼ ਇਸ ਵੀਡੀਓ ਨੂੰ ਖੂਬ ਪਸੰਦ ਤੇ ਸ਼ੇਅਰ ਕਰ ਰਹੇ ਨੇ ।

sushant singh rajput chhichhore-2

Related Post