ਸਵੀਤਾਜ ਬਰਾੜ ਨੇ ਜਨਮ ਦਿਨ ‘ਤੇ ਆਪਣੇ ਮਰਹੂਮ ਪਿਤਾ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ
ਸਵੀਤਾਜ ਬਰਾੜ ਪ੍ਰਭ ਗਿੱਲ ਦੇ ਨਾਲ ‘ਲਵ ਯੂ ਓਏ’ ਗੀਤ ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ। ‘ਲਵ ਯੂ ਓਏ’ ਗਾਣੇ ‘ਚ ਪ੍ਰਭ ਗਿੱਲ ਦੇ ਨਾਲ ਉਨ੍ਹਾਂ ਨੇ ਵੀ ਆਪਣੀ ਮਿੱਠੀ ਆਵਾਜ਼ ਦਾ ਜਾਦੂ ਬਿਖੇਰ ਰਹੇ ਨੇ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਜੇ ਤੱਕ 11 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਗਾਇਕੀ ਦੀ ਗੁੜਤੀ ਤਾਂ ਉਨ੍ਹਾਂ ਨੂੰ ਖੂਨ ‘ਚ ਮਿਲੀ ਹੈ। ਉਹ ਆਪਣੇ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਪੂਰੀ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ।
View this post on Instagram
ਸਵੀਤਾਰ ਬਰਾੜ ਜਿਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਆਪਣੇ ਮਰਹੂਮ ਪਿਤਾ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘ਇਸ ਦਿਨ ਉੱਤੇ ...ਇਹ ਪੋਸਟ ਉਨ੍ਹਾਂ ਨੂੰ ਸਮਰਪਿਤ ਹੈ ਜੋ ਕਿ ਮੇਰੀ ਜ਼ਿੰਦਗੀ ‘ਚ ਅਹਿਮ ਨੇ!! ਇੱਕ ਹੋਰ ਜਨਮ ਦਿਨ ਪਿਤਾ ਜੀ ਤੁਹਾਡੇ ਤੋਂ ਬਿਨਾਂ..ਤੁਹਾਡੀ ਬਹੁਤ ਯਾਦ ਆਉਂਦੀ ਹੈ...ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ...ਮੈਂ ਜਾਣਦੀ ਹਾਂ ਤੁਸੀਂ ਮੇਰੇ ਆਸ ਪਾਸ ਹੀ ਹੋ...ਮੈਨੂੰ ਦੇਖ ਕੇ ਮੁਸਕਰਾ ਰਹੇ ਹੋ...ਮੈਂ ਆਪਣੇ ਸੁਫ਼ਨੇ ਜੀ ਰਹੀ ਹਾਂ ਡੈਡੀ..ਮੈਂ ਸਾਡੇ ਸੁਫ਼ਨੇ ਵੀ ਜੀ ਰਹੀ ਹਾਂ...!!! ਮੈਨੂੰ ਤੁਹਾਡੇ ਤੇ ਮੰਮੀ ਵੱਲੋਂ ਕੀਤੀ ਗਈ ਵਿਸ਼ ਹੈਪੀ ਬਰਥਡੇ ਵੀ ਸੁਣ ਸਕਦੀ ਹਾਂ... ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਹਿੰਮਤ ਵਾਲੀ ਸਖਸ਼ੀਅਤ ਰਹੇ ਹੋ...ਮੈਂ ਤੁਹਾਡੇ ਤੇ ਵੀਰੇ ਵਾਂਗ ਹਿੰਮਤ ਵਾਲੀ ਕੁੜੀ ਬਣਾ ਚਾਹੁੰਦੀ ਹਾਂ...ਪਰ ਮੈਂ ਤੁਹਾਡੇ ਤੋਂ ਬਿਨਾਂ ਅਧੂਰੀ ਹਾਂ..ਲਵ ਯੂ..’
ਰਾਜ ਬਰਾੜ ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜ਼ਰ ਅਤੇ ਐਕਟਰ ਵਾਲੇ ਸਾਰੇ ਹੀ ਗੁਣ ਉਨ੍ਹਾਂ ‘ਚ ਮੌਜੂਦ ਸਨ। ਭਾਵੇਂ ਰਾਜ ਬਰਾੜ ਅੱਜ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅਮਰ ਹਨ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।