ਤਾਹਿਰਾ ਕੱਸ਼ਯਪ ਨੂੰ ਗੰਜਾ ਦੇਖਕੇ ਪੁੱਤਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ !

By  Rupinder Kaler May 23rd 2019 12:04 PM -- Updated: May 23rd 2019 12:09 PM

ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕੱਸ਼ਯਪ ਹਾਲ ਹੀ ਵਿੱਚ ਕੈਂਸਰ ਵਰਗੀ ਬਿਮਾਰੀ ਨਾਲ ਮੁਕਾਬਲਾ ਕਰਕੇ ਠੀਕ ਹੋਈ ਹੈ । ਪਰ ਇਸ ਸਭ ਦੇ ਚਲਦੇ ਤਾਹਿਰਾ ਕੱਸ਼ਯਪ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹਨਾਂ ਮੁਸ਼ਕਿਲਾਂ ਨੂੰ ਲੈ ਕੇ ਤਾਹਿਰਾ ਕੱਸ਼ਯਪ ਨੇ ਕੁਝ ਗੱਲਾਂ ਸਾਂਝੀਆਂ ਕੀਤੀਆ ਹਨ ।

https://www.instagram.com/p/BtYx_16gZYp/

ਤਾਹਿਰਾ ਕੱਸ਼ਯਪ ਨੇ ਇੱਕ ਇੰਟਰਵਿਊ ਦੌਰਾਨ ਇੱਕ ਕਿੱਸਾ ਸ਼ੇਅਰ ਕੀਤਾ ਹੈ । ਤਾਹਿਰਾ ਕੱਸ਼ਯਪ ਨੇ ਕਿਹਾ ਹੈ ਕਿ ਉਸ ਨੂੰ ਪਤਾ ਸੀ ਕਿ ਇਸ ਬਿਮਾਰੀ ਦੇ ਇਲਾਜ਼ ਦੌਰਾਨ ਮਰੀਜ਼ ਦੇ ਵਾਲ ਝੜ ਜਾਂਦੇ ਹਨ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਪੂਰੀ ਤਰ੍ਹਾਂ ਸਿਰ ਤੋਂ ਗੰਜੀ ਹੋ ਜਾਵੇਗੀ। ਤਾਹਿਰਾ ਕੱਸ਼ਯਪ ਨੇ ਦੱਸਿਆ ਕਿ ਇਸ ਹਾਲਤ ਵਿੱਚ ਜਦੋਂ ਉਸ ਦੇ ਬੇਟੇ ਨੇ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਬੰਦਿਆਂ ਨੂੰ ਗੰਜਾ ਹੁੰਦਾ ਤਾਂ ਦੇਖਿਆ ਸੀ ਪਰ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ।

https://www.instagram.com/p/BxMQWmUAkOz/

ਇਸ ਦੇ ਨਾਲ ਹੀ ਤਾਹਿਰਾ ਕੱਸ਼ਯਪ ਦੇ ਬੇਟੇ ਨੇ ਉਸ ਨੂੰ ਕਿਹਾ ਕਿ ਉਹ ਇਸ ਹਾਲਤ ਵਿੱਚ ਉਸ ਦੇ ਦੋਸਤਾਂ ਦੇ ਸਾਹਮਣੇ ਨਾ ਆਵੇ । ਪਰ ਇਸ ਦੇ ਬਾਵਜੂਦ ਤਾਹਿਰਾ ਕੱਸ਼ਯਪ ਨੇ ਆਪਣੇ ਬੇਟੇ ਦੀ ਗੱਲ ਨਾ ਮੰਨਦੇ ਹੋਏ ਨਾਂ ਸਿਰਫ ਉਸ ਦੇ ਦੋਸਤਾਂ ਨੂੰ ਮਿਲੀ ਬਲਕਿ ਉਹਨਾਂ ਦੇ ਨਾਲ ਟਾਈਮ ਵੀ ਬਿਤਾਇਆ । ਇਸ ਦੇ ਨਾਲ ਹੀ ਉਹਨਾਂ ਨੇ ਖ਼ੂਬਸੂਰਤੀ ਦੀ ਨਵੀਂ ਪਰਿਭਾਸ਼ਾ ਰੱਖੀ ।

Related Post