ਤਾਹਿਰਾ ਕੱਸ਼ਯਪ ਨੂੰ ਗੰਜਾ ਦੇਖਕੇ ਪੁੱਤਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ !

written by Rupinder Kaler | May 23, 2019

ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕੱਸ਼ਯਪ ਹਾਲ ਹੀ ਵਿੱਚ ਕੈਂਸਰ ਵਰਗੀ ਬਿਮਾਰੀ ਨਾਲ ਮੁਕਾਬਲਾ ਕਰਕੇ ਠੀਕ ਹੋਈ ਹੈ । ਪਰ ਇਸ ਸਭ ਦੇ ਚਲਦੇ ਤਾਹਿਰਾ ਕੱਸ਼ਯਪ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹਨਾਂ ਮੁਸ਼ਕਿਲਾਂ ਨੂੰ ਲੈ ਕੇ ਤਾਹਿਰਾ ਕੱਸ਼ਯਪ ਨੇ ਕੁਝ ਗੱਲਾਂ ਸਾਂਝੀਆਂ ਕੀਤੀਆ ਹਨ । https://www.instagram.com/p/BtYx_16gZYp/ ਤਾਹਿਰਾ ਕੱਸ਼ਯਪ ਨੇ ਇੱਕ ਇੰਟਰਵਿਊ ਦੌਰਾਨ ਇੱਕ ਕਿੱਸਾ ਸ਼ੇਅਰ ਕੀਤਾ ਹੈ । ਤਾਹਿਰਾ ਕੱਸ਼ਯਪ ਨੇ ਕਿਹਾ ਹੈ ਕਿ ਉਸ ਨੂੰ ਪਤਾ ਸੀ ਕਿ ਇਸ ਬਿਮਾਰੀ ਦੇ ਇਲਾਜ਼ ਦੌਰਾਨ ਮਰੀਜ਼ ਦੇ ਵਾਲ ਝੜ ਜਾਂਦੇ ਹਨ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਪੂਰੀ ਤਰ੍ਹਾਂ ਸਿਰ ਤੋਂ ਗੰਜੀ ਹੋ ਜਾਵੇਗੀ। ਤਾਹਿਰਾ ਕੱਸ਼ਯਪ ਨੇ ਦੱਸਿਆ ਕਿ ਇਸ ਹਾਲਤ ਵਿੱਚ ਜਦੋਂ ਉਸ ਦੇ ਬੇਟੇ ਨੇ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਬੰਦਿਆਂ ਨੂੰ ਗੰਜਾ ਹੁੰਦਾ ਤਾਂ ਦੇਖਿਆ ਸੀ ਪਰ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ । https://www.instagram.com/p/BxMQWmUAkOz/ ਇਸ ਦੇ ਨਾਲ ਹੀ ਤਾਹਿਰਾ ਕੱਸ਼ਯਪ ਦੇ ਬੇਟੇ ਨੇ ਉਸ ਨੂੰ ਕਿਹਾ ਕਿ ਉਹ ਇਸ ਹਾਲਤ ਵਿੱਚ ਉਸ ਦੇ ਦੋਸਤਾਂ ਦੇ ਸਾਹਮਣੇ ਨਾ ਆਵੇ । ਪਰ ਇਸ ਦੇ ਬਾਵਜੂਦ ਤਾਹਿਰਾ ਕੱਸ਼ਯਪ ਨੇ ਆਪਣੇ ਬੇਟੇ ਦੀ ਗੱਲ ਨਾ ਮੰਨਦੇ ਹੋਏ ਨਾਂ ਸਿਰਫ ਉਸ ਦੇ ਦੋਸਤਾਂ ਨੂੰ ਮਿਲੀ ਬਲਕਿ ਉਹਨਾਂ ਦੇ ਨਾਲ ਟਾਈਮ ਵੀ ਬਿਤਾਇਆ । ਇਸ ਦੇ ਨਾਲ ਹੀ ਉਹਨਾਂ ਨੇ ਖ਼ੂਬਸੂਰਤੀ ਦੀ ਨਵੀਂ ਪਰਿਭਾਸ਼ਾ ਰੱਖੀ ।

0 Comments
0

You may also like