ਜਨਤਾ ਕਰਫਿਊ ਦੇ ਦੌਰਾਨ ਤੈਮੂਰ ਨੇ ਸਿੱਖੇ ਬੂਟੇ ਲਗਾਉਣੇ ਤੇ ਧੀ ਸਾਰਾ ਅਲੀ ਖ਼ਾਨ ਨੇ ਕਸਰਤ ਕਰਕੇ ਵਹਾਇਆ ਖੂਬ ਪਸੀਨਾ, ਇਕ ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਇਹ ਵੀਡੀਓ
ਕੋਰੋਨਾ ਵਾਇਰਸ ਦਾ ਚੱਲਦੇ ਜਿੱਥੇ ਸਾਰੀ ਦੁਨੀਆ ‘ਚ ਹਾਹਾਕਾਰ ਮਚਾ ਰੱਖੀ ਹੈ ਉੱਥੇ ਭਾਰਤ ਵੀ ‘ਚ ਵੀ ਕੋਰੋਨਾ ਨੇ ਦਹਿਸ਼ਤ ਦਾ ਮਾਹੌਲ ਫੈਲਾ ਰੱਖਿਆ ਹੈ । ਇਸ ਚੱਲਦੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਭਾਰਤ ਸਰਕਾਰ ਵੱਲੋਂ ਅੱਜ ਜਨਤਾ ਕਰਫਿਊ ਚਲਾਇਆ ਜਾ ਰਿਹਾ ਹੈ । ਜਨਤਾ ਕਰਫਿਊ ਦੇ ਦੌਰਾਨ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਬੇਨਤੀ ਕੀਤੀ ਗਈ ਹੈ । ਜਨਤਾ ਕਰਫਿਊ ਦਾ ਪਾਲਣ ਕਰਦੇ ਹੋਏ ਬਾਲੀਵੁੱਡ ਜਗਤ ਦੇ ਸਿਤਾਰੇ ਵੀ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ ।
View this post on Instagram
ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਲਾਡਲੇ ਪੁੱਤ ਤੈਮੂਰ ਅਲੀ ਖ਼ਾਨ ਤੇ ਆਪਣੇ ਲਾਈਫ ਪਾਟਨਰ ਸੈਫ ਅਲੀ ਖ਼ਾਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਲੋਕਾਂ ਨੂੰ ਵੀ ਘਰ ‘ਚ ਰਹਿਣ ਦਾ ਸੁਨੇਹਾ ਦਿੱਤਾ ਹੈ । ਤਸਵੀਰਾਂ ‘ਚ ਦੇਖ ਸਕਦੇ ਹੋ ਤੈਮੂਰ ਆਪਣੇ ਪਿਤਾ ਸੈਫ ਤੋਂ ਬੂਟੇ ਲਗਾਉਣੇ ਸਿੱਖ ਰਿਹਾ ਹੈ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀਆਂ ਨੇ ਹੁਣ ਤੱਕ ਚਾਰ ਲੱਖ ਤੋਂ ਵੱਧ ਲਾਇਕਸ ਇਸ ਪੋਸਟ ਉੱਤੇ ਆ ਚੁੱਕੇ ਨੇ ।
View this post on Instagram
ਉਧਰ ਧੀ ਸਾਰਾ ਅਲੀ ਖ਼ਾਨ ਨੇ ਵੀ ਆਪਣਾ ਇੱਕ ਵੀਡੀਓ ਕੁਝ ਸਮੇਂ ਪਹਿਲਾਂ ਹੀ ਸ਼ੇਅਰ ਕੀਤਾ ਹੈ । ਜਨਤਾ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਸਾਰਾ ਅਲੀ ਖ਼ਾਨ ਨੇ ਵਰਕ ਆਊਟ ਘਰ ‘ਚ ਹੀ ਕੀਤਾ । ਕਸਰਤ ਕਰਦੇ ਹੋਏ ਖੂਬ ਪਸੀਨਾ ਵਹਾਇਆ ਤੇ ਲੋਕਾਂ ਨੂੰ ਘਰ ‘ਚ ਰਹਿਣ ਤੇ ਫਿੱਟ ਰਹਿਣ ਦਾ ਸੁਨੇਹਾ ਵੀ ਸਾਰਾ ਨੇ ਦਿੱਤਾ । ਹੁਣ ਤੱਕ ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।