ਪੀਟੀਸੀ ਨੈੱਟਵਰਕ ਨੇ ਗੱਡੇ ਕਾਮਯਾਬੀ ਦੇ ਝੰਡੇ, Talentrack ਵੱਲੋਂ ‘Best Digital Company’ (Regional)  ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

By  Lajwinder kaur December 31st 2020 06:52 PM -- Updated: December 31st 2020 07:04 PM

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਸ ਨੇ ਆਪਣੇ ਵੱਖਰੇ ਉਪਰਾਲੇ ਦੇ ਨਾਲ ਦੁਨੀਆਂ ਦੇ ਕੋਨੇ-ਕੋਨੇ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਗੁਰਬਾਣੀ ਨਾਲ ਜੋੜਣ ਦਾ ਬੀੜਾ ਚੁੱਕਿਆ ਹੈ।

inside pic of pma and pfa  ਇਸ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਦੀ ਖੂਬ ਸੇਵਾ ਕਰ ਰਹੇ ਨੇ । ਜਿਸ ਦੇ ਚੱਲਦੇ ਕਈ ਪੰਜਾਬੀ ਸ਼ੋਅਜ਼, ਪੰਜਾਬੀ ਗੀਤ, ਸ਼ੌਰਟ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਕੋਰੋਨਾ ਮਾਹਮਾਰੀ ‘ਚ ਵੀ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕਰਨਾ ਨਹੀਂ ਭੁੱਲਿਆ ਪੀਟੀਸੀ ਨੈੱਟਵਰਕ ।

inside pic of ptc punjabi

ਆਨਲਾਈਨ ਅਵਾਰਡਜ਼ ਪ੍ਰੋਗਰਾਮ ਕਰਕੇ ਨਵਾਂ ਇਤਿਹਾਸ ਰਚਿਆ ਹੈ । ਇਸ ਤੋਂ ਇਲਾਵਾ ਕਈ ਹੋਰ ਆਨਲਾਈਨ ਰੰਗਾਂ-ਰੰਗ ਪ੍ਰੋਗਰਾਮ ਦੇ ਨਾਲ ਦਰਸ਼ਕਾਂ ਦੇ ਖੂਬ ਮਨੋਰੰਜਨ ਕੀਤਾ ।

inside pic of talent track

ਸ਼ਾਨਦਾਰ ਕੰਮ ਦੇ ਲਈ Talentrack ਇਸ ਸਾਲ ਲਈ ਪੀਟੀਸੀ ਨੈੱਟਵਰਕ ਨੂੰ ਸਰਬੋਤਮ ਡਿਜ਼ੀਟਲ ਕੰਪਨੀ (ਖੇਤਰੀ) ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ । ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਇਸ ਅਵਰਾਡਜ਼ ਦੇ ਲਈ ਪੋਸਟ ਪਾ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ ।  

Related Post