ਪ੍ਰੇਮ ਸਬੰਧਾਂ 'ਚ ਪਰੇਸ਼ਾਨੀ ਕਾਰਨ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ

By  Lajwinder kaur September 19th 2022 05:56 PM -- Updated: September 19th 2022 06:16 PM

Actress Deepa aka Pauline Jessica found dead: ਤਾਮਿਲ ਫ਼ਿਲਮ ਇੰਡਸਟਰੀ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਸਾਊਥ ਦੀ ਉੱਭਰਦੀ ਅਦਾਕਾਰਾ ਦੀਪਾ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਅਦਾਕਾਰਾ ਦੀ ਲਾਸ਼ ਉਸ ਦੇ ਅਪਾਰਟਮੈਂਟ ਤੋਂ ਬਰਾਮਦ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਆਪਣੀ ਲਵ ਲਾਈਫ 'ਚ ਖੁਸ਼ ਨਹੀਂ ਸੀ, ਇਸ ਲਈ ਉਸ ਨੇ ਅਜਿਹਾ ਕਦਮ ਚੁੱਕਿਆ। ਪੁਲਿਸ ਨੇ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਸ਼ੁਰੂਆਤੀ ਤੌਰ 'ਤੇ ਦੀਪਾ ਦੀ ਮੌਤ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ।

ਹੋਰ ਪੜ੍ਹੋ : ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗਾ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟ੍ਰੇਲਰ

deepa pic image source twitter

ਅਭਿਨੇਤਰੀ ਦਾ ਅਸਲੀ ਨਾਮ Pauline Jessica ਸੀ, ਪਰ ਉਹ ਆਪਣੇ ਨਾਮ ਦੀਪਾ ਨਾਲ ਜਾਣੀ ਜਾਂਦੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦੀਪਾ ਨੂੰ ਇੱਕ ਲੜਕੇ ਨਾਲ ਬਹੁਤ ਪਿਆਰ ਸੀ ਪਰ ਉਸ ਨਾਲ ਅਦਾਕਾਰਾ ਦੇ ਰਿਸ਼ਤਾ ਠੀਕ ਨਹੀਂ ਸੀ ਚੱਲ ਰਿਹਾ । ਰਿਸ਼ਤੇ 'ਚ ਪਰੇਸ਼ਾਨੀ ਕਾਰਨ ਦੀਪਾ ਨੇ ਖੁਦਕੁਸ਼ੀ ਕਰ ਲਈ ਹੈ।

inside image of deepa dies image source twitter

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਲਿਖਿਆ ਹੈ ਕਿ ਉਹ ਜ਼ਿੰਦਗੀ ਭਰ ਕਿਸੇ ਨਾਲ ਪਿਆਰ ਕਰਦੀ ਰਹੇਗੀ, ਜਦਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

tamil actress deepa image source twitter

ਦੱਸ ਦਈਏ ਕਿ ਦੀਪਾ ਦੇ ਨੋਟ 'ਚ ਕਿਸੇ ਦੇ ਨਾਂ ਦਾ ਜ਼ਿਕਰ ਨਹੀਂ ਹੈ, ਜਿਸ ਕਾਰਨ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 29 ਸਾਲਾ ਅਭਿਨੇਤਰੀ ਚੇਨਈ ਦੇ ਵਿਰੁਗਮਬੱਕਮ 'ਚ ਮੱਲਿਕਾਈ ਐਵੇਨਿਊ 'ਤੇ ਇਕੱਲੀ ਰਹਿੰਦੀ ਸੀ। ਰਿਸ਼ਤੇਦਾਰ ਲਗਾਤਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅਭਿਨੇਤਰੀ ਦਾ ਫੋਨ ਨਾ ਆਉਣ 'ਤੇ ਉਸ ਦਾ ਦੋਸਤ ਪ੍ਰਭਾਕਰਨ ਘਰ ਪਹੁੰਚਿਆ, ਜਿੱਥੇ ਇਸ ਦਾ ਖੁਲਾਸਾ ਹੋਇਆ।

ਅਭਿਨੇਤਰੀ ਨੂੰ ਇਸੇ ਸਾਲ ਰਿਲੀਜ਼ ਹੋਈ ਫਿਲਮ ਵੈਦਿਆ ਵਿੱਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਪ੍ਰੇਮਾ ਮਹਿੰਦਰਾ ਮੁੱਖ ਭੂਮਿਕਾ 'ਚ ਸੀ। ਅਭਿਨੇਤਰੀ ਸੁਪਰਹਿੱਟ ਤਾਮਿਲ ਥ੍ਰਿਲਰ ਫਿਲਮ ਥੁਪਰੀਵਲਨ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵਿੱਚ ਵੀ ਨਜ਼ਰ ਆ ਚੁੱਕੀ ਹੈ।

Related Post