ਰੌਸ਼ਨ ਪ੍ਰਿੰਸ ਦੀ ਅਵਾਜ਼ 'ਚ ਰਿਲੀਜ਼ ਹੋਇਆ 'ਨਾਨਕਾ ਮੇਲ' ਦਾ ਸ਼ਾਨਦਾਰ ਗੀਤ 'ਟੈਨ ਹੋ ਗਿਆ', ਦੇਖੋ ਵੀਡੀਓ

By  Aaseen Khan October 31st 2019 05:28 PM

8 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਮਾਂ ਦੇ ਰਿਸ਼ਤਿਆਂ ਦੀ ਬਾਤ ਪਾਉਂਦੀ ਫ਼ਿਲਮ 'ਨਾਨਕਾ ਮੇਲ' ਜਿਸ ਦੇ ਟਰੇਲਰ ਨੇ ਦਰਸ਼ਕਾਂ ਦਾ ਬਾਖੂਬੀ ਦਿਲ ਜਿੱਤਿਆ ਹੈ। ਫ਼ਿਲਮ ਦੇ ਟਾਈਟਲ ਗਾਣੇ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਹੁਣ ਇੱਕ ਹੋਰ ਗਾਣਾ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਫ਼ਿਲਮ ਦੇ ਨਾਇਕ ਰੌਸ਼ਨ ਪ੍ਰਿੰਸ ਨੇ ਅਵਾਜ਼ ਦਿੱਤੀ ਹੈ। ਗਾਣੇ ਦੇ ਬੋਲ ਬੰਟੀ ਬੈਂਸ ਦੇ ਹਨ ਅਤੇ ਦੇਸੀ ਕਰਿਉ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਗਾਣੇ 'ਚ ਰੁਬੀਨਾ ਬਾਜਵਾ ਅਤੇ ਰੌਸ਼ਨ ਪ੍ਰਿੰਸ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਵੇਖੋ : ਰੌਸ਼ਨ ਪ੍ਰਿੰਸ ਕੈਨੇਡਾ 'ਚ ਪਰਿਵਾਰ ਨਾਲ ਬਿਤਾ ਰਹੇ ਨੇ ਫੁਰਸਤ ਦੇ ਪਲ, ਤਸਵੀਰਾਂ ਹੋ ਰਹੀਆਂ ਨੇ ਵਾਇਰਲ

ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਹੌਬੀ ਧਾਲੀਵਾਲ ,ਸਰਦਾਰ ਸੋਹੀ, ਹਾਰਬੀ ਸੰਘਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ ਸਿਮਰਨਜੀਤ ਸਿੰਘ ਹੁੰਦਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ। ਇਸ ਫ਼ਿਲਮ ਨੂੰ ਅਮਿਤ ਕੁਮਾਰ ਅੰਮੂ ਤੇ ਰਾਹੁਲ ਚੌਧਰੀ ਪ੍ਰੋਡਿਊਸ ਕਰ ਰਹੇ ਹਨ। ਨਾਨਕਾ ਮੇਲ 8 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

 

View this post on Instagram

 

#NankaMel #8Nov Trailer Kall Nu ✌️

A post shared by Rosshan Prince (@theroshanprince) on Oct 22, 2019 at 5:32am PDT

Related Post