ਤਨੁਸ਼੍ਰੀ ਦੱਤਾ ਨੇ ਕਿਹਾ ਕਿ ਉਸ ਨੂੰ ਕੀਤਾ ਜਾ ਰਿਹਾ ਹੈ ਪਰੇਸ਼ਾਨ, ਜਾਣੋ ਕੀ ਹੈ ਪੂਰਾ ਮਾਮਲਾ?
Tanushree Dutta says she's being harassed: ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਅਕਸਰ ਕਿਸੇ ਨਾਂ ਕਿਸੇ ਬਾਲੀਵੁੱਡ ਸੈਲੇਬਸ ਦੇ ਖਿਲਾਫ ਬਿਆਨ ਦੇਣ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹੁਣ ਤਨੁਸ਼੍ਰੀ ਦੱਤਾ ਮੁੜ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਈ ਹੈ। ਇਸ ਦਾ ਕਾਰਨ ਹੈ ਉਸ ਦਾ ਹਾਲ ਹੀ ਵਿੱਚ ਦਿੱਤਾ ਬਿਆਨ। ਤਨੁਸ਼੍ਰੀ ਦੱਤਾ ਨੇ ਕਿਹਾ ਕਿ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ , ਆਓ ਜਾਣਦੇ ਹਾਂ ਕਿ ਆਖਿਰ ਕੀ ਹੈ ਪੂਰਾ ਮਾਮਲਾ।
Image Source: Instagram
ਬਾਲੀਵੁੱਡ ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਖਿਲਾਫ ਖੁੱਲ੍ਹ ਕੇ ਬੋਲਣ ਵਾਲੀ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਲੰਬੀ ਪੋਸਟ ਵਿੱਚ ਉਸ ਨੇ ਆਪਣਾ ਦਰਦ ਜ਼ਾਹਿਰ ਕੀਤਾ ਹੈ।
ਤਨੁਸ਼੍ਰੀ ਦੱਤਾ ਨੇ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਪਲੀਜ਼ ਕੁਝ ਕਰੋ। ਪਹਿਲਾਂ ਤਾਂ ਮੇਰਾ ਬਾਲੀਵੁੱਡ ਵਿੱਚ ਕੀਤਾ ਗਿਆ ਕਮ ਆਖਰੀ ਇੱਕ ਸਾਲ ਵਿੱਚ ਬਰਬਾਦ ਹੋ ਗਿਆ, ਫਿਰ ਇੱਕ ਮੇਡ ਨੂੰ ਮੇਰੇ ਘਰ ਭੇਜਿਆ ਗਿਆ ਜੋ ਕਿ ਮੇਰੇ ਪਾਣੀ ਵਿੱਚ ਦਵਾਈਆਂ ਅਤੇ ਸਟੀਰੌਇਡ ਮਿਲਾਂਉਦੀ ਸੀ, ਜਿਸ ਨਾਲ ਮੈਨੂੰ ਕਈ ਸਿਹਤ ਸਮੱਸਿਆਵਾਂ ਹੋ ਗਈਆਂ। ਫਿਰ ਜਦੋਂ ਮੈਂ ਉਜੈਨ ਗਈ ਤਾਂ ਉੱਥੇ ਦੋ ਵਾਰ ਮੇਰੀ ਕਾਰ ਦੇ ਬ੍ਰੇਕ ਖਰਾਬ ਹੋ ਗਏ ਅਤੇ ਮੇਰਾ ਐਕਸੀਡੈਂਟ ਹੋ ਗਿਆ। ਮੈਂ ਮੌਤ ਤੋਂ ਬਚ ਗਈ ਅਤੇ ਫਿਰ 40 ਦਿਨਾਂ ਬਾਅਦ ਆਮ ਜ਼ਿੰਦਗੀ ਜੀਉਣ ਲਈ ਮੁੰਬਈ ਵਾਪਸ ਆ ਗਈ। ਹੁਣ ਮੇਰੀ ਬਿਲਡਿੰਗ ਵਿੱਚ ਮੇਰੇ ਫਲੈਟ ਦੇ ਬਾਹਰ ਅਜੀਬੋ-ਗਰੀਬ ਚੀਜ਼ਾਂ ਹੋ ਰਹੀਆਂ ਹਨ।"
ਤਨੁਸ਼੍ਰੀ ਦੱਤਾ ਨੇ ਬਾਲੀਵੁੱਡ ਮਾਫੀਆ 'ਤੇ ਉਸ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਠੋਸ ਕਦਮ ਚੁੱਕਦੇ ਹੋਏ ਕਿਹਾ ਹੈ ਕਿ ਉਹ ਖੁਦਕੁਸ਼ੀ ਨਹੀਂ ਕਰੇਗੀ ਅਤੇ ਨਾਂ ਸ਼ਹਿਰ ਛੱਡ ਕੇ ਜਾਵੇਗੀ। ਤਨੁਸ਼੍ਰੀ ਦੱਤਾ ਨੇ ਲਾਲ ਰੰਗ ਦੀ ਡਰੈੱਸ 'ਚ ਆਪਣੀ ਇਕ ਫੋਟੋ ਪਾਈ ਹੈ, ਜਿਸ ਦੇ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, 'ਮੈਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਨਿਸ਼ਾਨਾ ਬਣਾਇਆ ਗਿਆ ਹੈ।'
Image Source: Instagram
ਕੰਨ ਖੋਲ੍ਹ ਕੇ ਸੁਣੋ ਖੁਦਕੁਸ਼ੀ ਨਹੀਂ ਕਰਾਂਗੀ
ਤਨੁਸ਼੍ਰੀ ਨੇ ਅੱਗੇ ਕਿਹਾ, 'ਇਕ ਗੱਲ ਪੱਕੀ ਹੈ ਕਿ ਮੈਂ ਖੁਦਕੁਸ਼ੀ ਨਹੀਂ ਕਰਾਂਗੀ, ਕੰਨ ਖੋਲ੍ਹ ਕੇ ਸੁਣੋ। ਨਾਂ ਹੀ ਮੈਂ ਇੱਥੋਂ ਭੱਜਣ ਜਾ ਰਹੀ ਹਾਂ। ਮੈਂ ਇੱਥੇ ਰਹਿਣ ਲਈ ਆਈ ਹਾਂ ਅਤੇ ਆਪਣੇ ਕਰੀਅਰ ਨੂੰ ਪਹਿਲਾਂ ਨਾਲੋਂ ਵੀ ਉੱਚੀਆਂ ਉਚਾਈਆਂ 'ਤੇ ਲੈ ਕੇ ਜਾਵਾਂਗੀ। ਬਾਲੀਵੁੱਡ ਮਾਫੀਆ, ਮਹਾਰਾਸ਼ਟਰ ਦਾ ਪੁਰਾਣਾ ਸਿਆਸੀ ਸਰਕਟ (ਜਿਸ ਦਾ ਇੱਥੇ ਅਜੇ ਵੀ ਪ੍ਰਭਾਵ ਹੈ) ਅਤੇ ਘਟੀਆ ਸੋਚ ਵਾਲੇ ਦੇਸ਼ ਵਿਰੋਧੀ ਅਪਰਾਧੀ ਆਮ ਤੌਰ 'ਤੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਇਸ ਤਰ੍ਹਾਂ ਦਾ ਕੰਮ ਕਰਦੇ ਹਨ।
ਤਨੁਸ਼੍ਰੀ ਦੱਤਾ ਨੇ ਆਪਣੀ ਪੋਸਟ 'ਚ ਲਿਖਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ #MeToo ਅਤੇ ਜਿਸ NGO ਦਾ ਮੈਂ ਪਰਦਾਫਾਸ਼ ਕੀਤਾ ਹੈ, ਉਹੀ ਲੋਕ ਇਸ ਦੇ ਪਿੱਛੇ ਜ਼ਿੰਮੇਵਾਰ ਹਨ, ਕਿਉਂਕਿ ਹੋਰ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਅਤੇ ਨਿਸ਼ਾਨਾ ਕਿਉਂ ਬਣਾਇਆ ਜਾਵੇਗਾ? ਸ਼ਰਮ ਕਰੋ ਠੀਕ ਹੈ. ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਲੋਕ ਮੈਨੂੰ ਖਾਰਜ਼ ਕਰਨ ਦੀ ਕੋਸ਼ਿਸ਼ ਕਰਨਗੇ ਪਰ ਮੈਂ ਇਸ ਬਾਰੇ ਇੰਸਟਾ 'ਤੇ ਬਹੁਤ ਲੰਬੇ ਸਮੇਂ ਤੋਂ ਅਪਡੇਟਸ ਪੋਸਟ ਕਰਦੀ ਰਹੀ ਹਾਂ।'
Image Source: Instagram
ਰਾਸ਼ਟਰਪਤੀ ਸਾਸ਼ਨ ਦੀ ਕੀਤੀ ਮੰਗ
ਅਦਾਕਾਰਾ ਨੇ ਕਿਹਾ, 'ਇਹ ਮਾਨਸਿਕ, ਸਰੀਰਕ ਅਤੇ ਮਨੋਵਿਗਿਆਨਕ ਪਰੇਸ਼ਾਨੀ ਦਾ ਬਹੁਤ ਉੱਚ ਪੱਧਰ ਹੈ। ਇਹ ਕਿਹੋ ਜਿਹੀ ਥਾਂ ਹੈ ਜਿੱਥੇ ਬੇਇਨਸਾਫ਼ੀ ਦਾ ਵਿਰੋਧ ਕਰਨ ਲਈ ਨੌਜਵਾਨ ਲੜਕੇ-ਲੜਕੀਆਂ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਮਾਰਿਆ ਜਾਂਦਾ ਹੈ? ਮੈਂ ਚਾਹੁੰਦੀ ਹਾਂ ਕਿ ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਅਤੇ ਫੌਜੀ ਸ਼ਾਸਨ ਲਗਾਇਆ ਜਾਵੇ ਅਤੇ ਕੇਂਦਰ ਸਰਕਾਰ ਨੂੰ ਜ਼ਮੀਨੀ ਪੱਧਰ ਦੇ ਮਾਮਲਿਆਂ 'ਤੇ ਵੀ ਪੂਰਾ ਕੰਟਰੋਲ ਕਰਨਾ ਚਾਹੀਦਾ ਹੈ। ਇੱਥੇ ਚੀਜ਼ਾਂ ਅਸਲ ਵਿੱਚ ਹੱਥ ਤੋਂ ਬਾਹਰ ਹੋ ਰਹੀਆਂ ਹਨ. ਮੇਰੇ ਵਰਗੇ ਆਮ ਲੋਕ ਦੁਖੀ ਹਨ। ਇੱਥੇ ਕੁਝ ਵੱਡੇ ਕਦਮ ਚੁੱਕਣ ਦੀ ਲੋੜ ਹੈ। ਅੱਜ ਮੈਂ ਹਾਂ, ਕੱਲ੍ਹ ਤੁਸੀਂ ਵੀ ਹੋ ਸਕਦੇ ਹੋ।'
View this post on Instagram