ਤਨਜ਼ਾਨੀਆ ਸਟਾਰ Kili Paul ਪਹੁੰਚਿਆ ਭਾਰਤ, ਇਸ ਇਵੈਂਟ 'ਚ ਕਰਨਗੇ ਸ਼ਿਰਕਤ
ਤਨਜ਼ਾਨੀਆ ਦੇ Internet sensation ਕਿਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ। ਉਹ ਅਕਸਰ ਹੀ ਇੰਡੀਅਨ ਟਰੈਂਡਿੰਗ ਰੀਲਸ ਉੱਤੇ ਵੀਡੀਓਜ਼ ਬਨਾਉਂਦੇ ਰਹਿੰਦੇ ਹਨ।
ਉਹ ਕਈ ਵਾਰ ਪੰਜਾਬੀ ਗੀਤਾਂ ਉੱਤੇ ਵੀ ਆਪਣੀ ਭੈਣ ਦੇ ਨਾਲ ਥਿਰਕਦੇ ਹੋਇਆ ਨਜ਼ਰ ਆ ਚੁੱਕੇ ਹਨ। ਜਿਸ ਕਰਕੇ ਇੰਡੀਆ ਚ ਵੀ ਕਿਲੀ ਦੀ ਚੰਗੀ ਫੈਨ ਫਾਲਵਿੰਗ ਹੈ। ਇਸ ਕਰਕੇ ਉਨ੍ਹਾਂ ਦੇ ਫੈਨਜ਼ ਵੀ ਇੰਡੀਆ ਆਉਣ ਲਈ ਕਹਿੰਦੇ ਰਹਿੰਦੇ ਸਨ। ਪਰ ਹੁਣ ਇੰਤਜ਼ਾਰ ਖਤਮ ਹੋ ਗਿਆ ਹੈ ਕਿਲੀ ਇੰਡੀਆ ਆ ਗਿਆ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਫੈਨਜ਼ ਦੇ ਨਾਲ ਪੋਸਟ ਪਾ ਕੇ ਸਾਂਝੀ ਕੀਤੀ ਸੀ।
image source: instagram
Image Source: instagramਸੋਸ਼ਲ ਮੀਡੀਆ 'ਤੇ ਆਪਣੇ ਲਿਪ-ਸਿੰਕ ਵੀਡੀਓਜ਼ ਲਈ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਇੰਟਰਨੈੱਟ ਸਨਸਨੀ ਕਿਲੀ ਪਾਲ Meta event ਲਈ ਮੁੰਬਈ ਪਹੁੰਚ ਚੁੱਕੇ ਹਨ।
ਮਿਲੀ ਜਾਣਕਾਰੀ ਮੁਤਾਬਕ ਕਿਲੀ ਪਾਲ ਮੁੰਬਈ 'ਚ ਹੋਣ ਵਾਲੇ ਮੇਟਾ ਈਵੈਂਟ 'ਚ ਸ਼ਾਮਲ ਹੋਣ ਲਈ ਭਾਰਤ 'ਚ ਆਏ ਹਨ।
image source: instagram
ਦੱਸ ਦਈਏ ਪੀਐਮ ਮੋਦੀ ਨੇ ਭਾਰਤੀਆਂ ਨੂੰ ਕਿਲੀ ਪਾਲ ਅਤੇ ਉਨ੍ਹਾਂ ਦੀ ਭੈਣ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ ਸੀ। ਉਸਨੇ ਸੋਸ਼ਲ ਮੀਡੀਆ 'ਤੇ ਭਰਾ-ਭੈਣ ਦੀ ਜੋੜੀ ਦੀ ਰਚਨਾਤਮਕਤਾ ਅਤੇ ਭਾਰਤੀ ਸੰਸਕ੍ਰਿਤੀ ਲਈ ਉਨ੍ਹਾਂ ਦੇ ਸ਼ੌਕ ਦੀ ਸ਼ਲਾਘਾ ਕੀਤੀ ਸੀ। ਕਿਲੀ ਪਾਲ ਦੀਆਂ ਵੀਡੀਓਜ਼ ਬਾਲੀਵੁੱਡ ਦੇ ਕਲਾਕਾਰ ਵੀ ਸ਼ੇਅਰ ਕਰਦੇ ਰਹਿੰਦੇ ਹਨ।
image source: instagram
View this post on Instagram