ਵੱਖਰੇ ਮੁੱਦੇ ਦੇ ਨਾਲ ਖੂਬ ਹਸਾਉਣ ਵਾਲੀ ਹੈ ਫ਼ਿਲਮ 'ਤਾਰਾ ਮੀਰਾ', ਦੇਖੋ ਸ਼ਾਨਦਾਰ ਟਰੇਲਰ

By  Aaseen Khan September 27th 2019 06:07 PM

ਪੰਜਾਬੀ ਸਿਨੇਮਾ ਜਿਸ 'ਤੇ ਹਰ ਹਫ਼ਤੇ ਨਵੀਆਂ 'ਤੇ ਸ਼ਾਨਦਾਰ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਇੱਕ ਹੋਰ ਫ਼ਿਲਮ 'ਤਾਰਾ ਮੀਰਾ' ਦਾ ਟਰੇਲਰ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਗਾਇਕ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਮੁੱਖ ਭੂਮਿਕਾ 'ਚ ਹਨ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਰਾਜੀਵ ਢੀਂਗਰਾ ਨੇ ਇਸ ਵਾਰ ਬੜ੍ਹੇ ਹੀ ਅਲੱਗ ਮੁੱਦੇ ਨੂੰ ਛੇੜਿਆ ਹੈ ਜਿਸ 'ਚ ਖੂਬ ਠਹਾਕੇ ਵੀ ਲੱਗਣ ਵਾਲੇ ਹਨ ਤੇ ਪੰਜਾਬ ਦੀ ਸਥਿਤੀ ਵੀ ਕੁਝ ਹੱਦ ਤੱਕ ਸਾਫ ਹੋਣ ਵਾਲੀ ਹੈ।

ਦਰਅਸਲ ਨਾਇਕ ਰਣਜੀਤ ਬਾਵਾ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਯੋਗਰਾਜ ਸਿੰਘ ਪੰਜਾਬ 'ਚ ਪਰਵਾਸੀ ਵਿਅਕਤੀਆਂ ਨੂੰ ਭਜਾਉਣ ਦੀ ਮੁਹਿੰਮ 'ਤੇ ਕੰਮ ਕਰ ਰਹੇ ਹਨ ਪਰ ਦੂਜੇ ਪਾਸੇ ਉਸ ਦਾ ਪੁੱਤਰ ਜਿਹੜਾ ਕਾਲਜ 'ਚ ਪੜ੍ਹਦਾ ਹੈ ਅਤੇ 'ਤੇ ਇੱਕ ਲੜਕੀ ਨਾਲ ਪਿਆਰ ਕਰਨ ਲੱਗਦਾ ਹੈ। ਪਹਿਲਾਂ ਤਾਂ ਉਸ ਨੂੰ ਗਲਤ ਫਹਿਮੀ ਹੁੰਦੀ ਹੈ ਕਿ ਇਹ ਕੁੜੀ ਚੰਗੇ ਸਰਦਾਰਾਂ ਦੀ ਧੀ ਹੈ ਪਰ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਲੜਕੀ ਵੀ ਪਰਵਾਸੀ ਮਜ਼ਦੂਰਾਂ ਦੀ ਹੀ ਧੀ ਹੈ।

 

View this post on Instagram

 

Jdo tuc Kise Profession vich aunde othe changa marha Chlda rehnda , Tuc har kamm jind jaan laga k krde ho Tan k fans nu changa lagge ??Mein hun jinia v Movies kitian tuc har Character nu Appreciate kita ?? Hit Super hit Hona uppar vale de hath ???So Eh Aun wali Movie TARA MIRA di first look hai ?? Tara nd Mira di Khoobsurat jehi love story hai?? Main promise krda tuc Es film nu bhut pasand kroge with families ??Tn x my bro @rajievdhingra nd @gururandhawa jina mere te trust kita nd eh sohni jehi film gift kiti ??So pls Give me blessings k vdia rhe ??? sarbat da bhala @tseries.official #bull18network @nazia.hussainami #Taramira @751films Thanks Dil Toh #babbu Bhji #Gandi Bhji #Goldy Bhji #jyoti Bhji #Rinku Bhji #Jagroop Bhji

A post shared by Ranjit Bawa (@ranjitbawa) on Sep 8, 2019 at 1:08am PDT

ਫ਼ਿਰ ਇੱਥੋਂ ਸ਼ੁਰੂ ਹੁੰਦਾ ਹੈ ਕਾਮੇਡੀ ਦਾ ਤੜਕਾ ਅਤੇ ਪਰਵਾਸੀ ਮਜ਼ਦੂਰ ਨੂੰ ਜੱਟਾਂ ਦੇ ਰੰਗ ਢੰਗ 'ਚ ਢਾਲਣ ਦਾ ਸਿਲਸਿਲਾ। ਅਜਿਹੇ ਕਾਨਸੈਪਟ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਤਾਂ ਕਈ ਵਾਰ ਦੇਖੇ ਹੋਣਗੇ ਪਰ ਪੰਜਾਬੀ ਸਿਨੇਮਾ 'ਚ ਅਜਿਹਾ ਫੈਮਿਲੀ ਕਾਮੇਡੀ ਡਰਾਮਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਗਾਇਕ ਗੁਰੂ ਰੰਧਾਵਾ ਵੀ ਫ਼ਿਲਮ 'ਚ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ : ਦੋ ਹੋਰ ਪੰਜਾਬੀ ਫ਼ਿਲਮਾਂ ਦਾ ਹੋਇਆ ਐਲਾਨ, 2020 'ਚ ਦੇਖਣ ਨੂੰ ਮਿਲੇਗੀ 'ਡਾਕੂਆਂ ਦਾ ਮੁੰਡਾ 2' ਤੇ 'ਮੰਗਲ ਤਾਰਾ'

 

View this post on Instagram

 

I would like to thanks my bro @gururandhawa for trusting me and releasing me in his first movie #TaraMira as a producer. God bless him with lots of success in this field ahead ???. All the best team @751films ✌ lock The Date Of TAARA MEERA 11 OCT

A post shared by Ranjit Bawa (@ranjitbawa) on Jul 1, 2019 at 5:14am PDT

ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਯੋਗਰਾਜ ਸਿੰਘ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਸੋ ਟਰੇਲਰ ਤਾਂ ਤਾਰਾ ਮੀਰਾ ਦਾ ਸ਼ਾਨਦਾਰ ਹੈ ਹੁਣ 11 ਅਕਤੂਬਰ ਨੂੰ ਪਤਾ ਚੱਲੇਗਾ ਕਿ ਤਾਰਾ ਤੇ ਮੀਰਾ ਦਾ ਵਿਆਹ ਹੁੰਦਾ ਹੈ ਜਾਂ ਨਹੀਂ।

Related Post