ਗੋਰੇ ਕਹਿੰਦੇ ਜੱਟਾਂ ਦਾ ਵਿਆਹ ਵੇਖਣਾ, ਦੇਖੋ ਵੀਡੀਓ

By  Lajwinder kaur February 1st 2019 11:22 AM -- Updated: February 1st 2019 11:28 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਪ੍ਰਸਿੱਧ ਗਾਇਕ ਪੰਜਾਬੀ ਵਿਆਹਾਂ ਉੱਤੇ ਕਈ ਗੀਤ ਪੇਸ਼ ਕਰ ਚੁੱਕੇ ਹਨ ਤੇ ਇਸ ਵਾਰ ਪੰਜਾਬੀ ਗਾਇਕੀ ਦਾ ਉੱਭਰਦਾ ਹੋਇਆ ਗਾਇਕ ਤਾਰੀ ਸਨਾਨਾ ਆਪਣਾ ਨਵਾਂ ਗੀਤ ‘ਜੱਟਾਂ ਦਾ ਵਿਆਹ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕਿਆ ਹੈ।

ਹੋਰ ਵੇਖੋ: ‘ਯਾਰਾ ਵੇ’ ਵਿੱਚ ਗਗਨ ਕੋਕਰੀ ਨਾਲ ਨਜ਼ਰ ਆਉਣਗੇ ਯੁਵਰਾਜ ਹੰਸ

ਤਾਰੀ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਗੀਤ ਦੇ ਵੀਡੀਓ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸ਼ਾਨਦਾਰ ਬਣਾਈ ਗਈ ਹੈ ਜਿਸ ‘ਚ ਵਿਆਹ ਵਾਲੇ ਮਾਹੌਲ ਨੂੰ ਪੇਸ਼ ਕੀਤਾ ਗਿਆ ਹੈ। ਪੰਜਾਬੀਆਂ ਦੇ ਵਿਆਹਾਂ ਦੇ ਤਾਂ ਪੂਰੀ ਦੁਨੀਆਂ ‘ਚ ਚਰਚੇ ਨੇ ਜਿਸਦੇ ਚਲਦੇ ਗੋਰੇ ਵੀ ਪੰਜਾਬੀਆਂ ਦਾ ਵਿਆਹ ਦੇਖਣ ਨੂੰ ਕਹਿੰਦੇ ਨੇ।

View this post on Instagram

 

https://youtu.be/Rdf7Rhn93tk

A post shared by Tari Sanana (@tarisanana) on Jan 30, 2019 at 8:21pm PST

ਗੀਤ ਦੇ ਬੋਲ ਤੇਜੀ ਸਰਾਓ ਨੇ ਲਿਖੇ ਨੇ ਤੇ ‘ਜੱਟਾਂ ਦਾ ਵਿਆਹ ਗੀਤ’ ਦਾ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਵੀਡੀਓ ਨੂੰ ਰੀਅਲ ਆਰਟਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਸ ਗੀਤ ਨੂੰ ਟੀ.ਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਦਿਖਾਇਆ ਜਾ ਰਿਹਾ ਹੈ। ‘ਜੱਟਾਂ ਦਾ ਵਿਆਹ' ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤਾਰੀ ਸਨਾਨਾ ਇਸ ਤੋਂ ਪਹਿਲਾਂ ਵੀ ਚਿੱਤ ਭਰਿਆ, ਸ਼ੱਕ, ਪਿਆਰ ਨਾਲ ਤੇ ਆਮ ਬੰਦੇ ਵਰਗੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post