ਗਾਇਕ ਅਤੇ ਐਕਟਰ ਤਰਸੇਮ ਜੱਸੜ ਦੀ ਕਿਸ ਤਰ੍ਹਾਂ ਹੋਈ ਚੜਾਈ, ਦੇਖੋ ਵੀਡਿਓ 

By  Rupinder Kaler December 5th 2018 05:53 PM -- Updated: July 4th 2019 09:40 AM

ਗਾਇਕ ਅਤੇ ਐਕਟਰ ਤਰਸੇਮ ਜੱਸੜ ਉਹ ਸ਼ਖਸ ਹਨ ਜਿਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਨਾ ਸਿਰਫ ਪਾਲੀਵੁੱਡ ਵਿੱਚ ਜਗ੍ਹਾ ਬਣਾਈ ਹੈ ਬਲਕਿ ਗਾਇਕੀ ਦੇ ਖੇਤਰ ਵਿੱਚ ਵਿੱਚ ਵੀ ਉਹਨਾਂ ਦਾ ਚੰਗਾ ਨਾਂ ਹੈ । 4 ਜੁਲਾਈ 1986  ਨੂੰ ਅਮਲੋਹ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਜਨਮੇਂ ਤਰਸੇਮ ਜੱਸੜ ਦੇ ਹੁਣ ਤੱਕ ਜਿੰਨੇ ਵੀ ਗਾਣੇ ਆਏ ਹਨ, ਉਹ ਹਿੱਟ ਰਹੇ ਹਨ । ਜੱਸੜ ਦੇ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਦੋ ਵੱਡੀਆਂ ਭੈਣਾ ਹਨ । ਉਹਨਾਂ ਨੇ 12 ਵੀਂ ਦੀ ਪੜਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ ਤੇ ਬੈਚਲਰ ਡਿਗਰੀ ਹਾਸਲ ਕਰਨ ਲਈ ਉਹਨਾਂ ਨੇ ਮਾਤਾ ਗੁਜਰੀ ਕਾਲਜ ਵਿੱਚ ਦਾਖਲਾ ਲਿਆ ।  ਇੱਥੇ ਹੀ ਉਹਨਾਂ ਦੀ ਮੁਲਾਕਾਤ ਕੁਲਬੀਰ ਝਿੰਜਰ ਨਾਲ ਹੋਈ ।

ਹੋਰ ਵੇਖੋ : ਕਮਾਈ ਦੇ ਮਾਮਲੇ ‘ਚ ਸਲਮਾਨ ਖਾਨ ਨੇ ਛੱਡਿਆ ਸਭ ਨੂੰ ਪਿੱਛੇ, ਦੇਖੋ ਕਿਹੜਾ ਫਿਲਮੀ ਸਿਤਾਰਾ ਕਰਦਾ ਹੈ ਕਿੰਨੀ ਕਮਾਈ

Tarsem Jassar Tarsem Jassar

ਝਿੰਜਰ ਹੀ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਕੇ ਆਏ । ਜੱਸੜ ਨੇ ਫਤਿਹਗੜ੍ਹ ਸਾਹਿਬ ਦੇ ਕਾਲਜ ਤੋਂ ਹੀ ਪੀਜੀਡੀਸੀਏ ਕੀਤਾ ਤੇ ਜਦੋਂ ਉਹਨਾਂ ਨੇ ਐੱਮਐੱਸਈ ਵਿੱਚ ਦਾਖਲਾ ਲਿਆ ਤਾਂ ਉਹਨਾਂ ਦਾ ਇੰਗਲੈਂਡ ਦਾ ਵੀਜਾ ਆ ਗਿਆ ।ਇਸ ਕਰਕੇ ਉਹ ਐੱਮਐੱਸਈ ਦੀ ਪੜਾਈ ਵਿੱਚ ਛੱਡਕੇ ਇੰਗਲੈਂਡ ਚਲੇ ਗਏ ।ਇੱਥੇ ਉਹ ਲਗਭਗ ਡੇਢ ਸਾਲ ਰਹੇ ।

ਹੋਰ ਵੇਖੋ : ਨਵਰਾਜ ਹੰਸ ਦੇ ਬਰਥਡੇ ਨੂੰ ਜਦੋਂ ਬੇਬੋ ਦੀ ਮੌਜੂਦਗੀ ਨੇ ਬਣਾ ਦਿੱਤਾ ਹੋਰ ਵੀ ਖਾਸ ,ਵੇਖੋ ਵੀਡਿਓ

Tarsem Jassar Tarsem Jassar

ਜੱਸੜ ਨੂੰ ਡਾਇਰੀ ਲਿਖਣ ਦਾ ਵੀ ਸ਼ੌਂਕ ਹੈ ਇੱਥੇ ਰਹਿ ਕੇ ਹੀ ਉਹਨਾਂ ਨੇ ਇੱਕ ਗਾਣਾ ਲਿਖਿਆ ਸੀ ਅੱਜ ਕਾਲਜ ਦੀ ਫਿਰ ਯਾਦ ਆਈ । ਇਹ ਗਾਣਾ ਜਦੋਂ ਕੁਲਬੀਰ ਝਿੰਜਰ ਨੂੰ ਸੁਣਾਇਆ ਤਾਂ ਉਹਨਾਂ ਨੂੰ ਬਹੁਤ ਪਸੰਦ ਆਇਆ। ਜਿਸ ਤੋਂ ਬਾਅਦ ਇਸ ਗਾਣੇ ਦੀ ਵੀਡਿਓ ਬਣਾਈ ਗਈ ਜਿਸ ਤੋਂ ਬਾਅਦ ਹਰ ਥਾਂ ਤੇ ਇਹ ਗਾਣਾ ਵੱਜਦਾ ਦਿਖਾਈ ਦਿੱਤਾ । ਇਸ ਤੋਂ ਬਾਅਦ ਝਿੰਜਰ ਦੀ ਇੱਕ ਐਲਬਮ ਆਈ ਵਿਹਲੀ ਜਨਤਾ ਜਿਸ ਦੇ ਗਾਣੇ ਤਰਸੇਮ ਜੱਸੜ ਨੇ ਲਿਖੇ ਸਨ ਤੇ ਇਸ ਦੇ ਸਾਰੇ ਗਾਣੇ ਸੁਪਰ ਡੁਪਰ ਹਿੱਟ ਹੋਏ ।

ਹੋਰ ਵੇਖੋ : ਗਾਇਕ ਬੱਬੂ ਮਾਨ ਨੇ ਲੁਧਿਆਣਾ ਵਿੱਚ ਖੋਲੇ ਦਿਲ ਦੇ ਰਾਜ਼, ਦੇਖੋ ਵੀਡਿਓ

https://www.youtube.com/watch?v=BqGhYls3Qkg

ਇਸ ਤੋਂ ਬਾਅਦ ਤਰਸੇਮ ਜੱਸੜ ਅਤੇ ਉਹਨਾਂ ਦੇ ਕੁਝ ਦੋਸਤਾਂ ਨੇ ਮਿਊਜ਼ਿਕ ਕੰਪਨੀ ਬਣਾਈ ਵਿਹਲੀ ਜਨਤਾ । ਇਸ ਤੋਂ ਬਾਅਦ ਜੱਸੜ ਨੇ ਆਪਣੇ ਗਾਣੇ ਅੱਤਵਾਦੀ ਨਾਲ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਿਆ ਇਸ ਗਾਣੇ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ । ਇਸ ਤੋਂ ਬਾਅਦ ਉਹਨਾਂ ਦੀ ਐਲਬਮ ਆਈ ਲੂਮੀਨਾਟੀ ਇਸ ਦੇ ਵੀ ਗਾਣੇ ਸੁਪਰ ਡੁਪਰ ਹਿੱਟ ਹੋਏ ।

ਹੋਰ ਵੇਖੋ : ਦਿਲਜੀਤ ਦੋਸਾਂਝ ਜਿਉਂਦਾ ਹੈ ਮਹਾਰਾਜਿਆਂ ਵਰਗੀ ਜ਼ਿੰਦਗੀ ,ਵੇਖੋ ਦਿਲਜੀਤ ਦਾ ਖਾਸ ਵੀਡਿਓ

https://www.youtube.com/watch?v=No8zq8Fx8gs

ਇੱਥੇ ਹੀ ਬੱਸ ਨਹੀ ਤਰਸੇਮ ਜੱਸੜ ਦੇ ਜਿੰਨੇ ਵੀ ਸਿੰਗਲ ਟਰੈਕ ਆਏ ਹਨ ਉਹਨਾਂ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾਂ ਨੇ ਖੂਬ ਪਿਆਰ ਦਿੱਤਾ ਹੈ । ਇਸ ਤੋਂ ਬਾਅਦ ਉਹਨਾਂ ਦੀ ਫਿਲਮ ਰੱਬ ਦਾ ਰੇਡੀਓ ਆਈ ਜਿਸ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ । ਤਰਸੇਮ ਜੱਸੜ ਦੀ ਪੱਗ ਦੇ ਵੀ ਬਹੁਤ ਸਾਰੇ ਲੋਕ ਫੈਨ ਹਨ ਤੇ ਉਹਨਾਂ ਵਰਗੀ ਪੱਗ ਹਰ ਕੋਈ ਬੰਨਣਾ ਚਾਹੁੰਦਾ ਹੈ । ਜੱਸੜ ਹੁਣ ਛੇਤੀ ਹੀ ਆਪਣੀ ਫਿਲਮ ਰੱਬ ਦਾ ਰੇਡੀਓ ਦਾ ਸੀਕਵਲ ਲੈ ਕੇ ਆ ਰਹੇ ਹਨ ।

Related Post