ਤਰਸੇਮ ਜੱਸੜ ਪਿਆਰ ਦੇ ਰੰਗਾਂ ਦੇ ਨਾਲ ਭਰੇ ਗੀਤ ‘ਸੰਗਦੀ ਸੰਗਦੀ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

By  Lajwinder kaur September 9th 2020 12:14 PM

ਪੰਜਾਬੀ ਗਾਇਕ ਤਰਸੇਮ ਜੱਸੜ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਪਿਆਰ ਦੇ ਰੰਗਾਂ ਦੇ ਨਾਲ ਭਰਿਆ ਇਹ ਗੀਤ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਨੇ ਮਿਲਕੇ ਗਾਇਆ ਹੈ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਤਰਸੇਮ ਜੱਸੜ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਇਹ ਗੀਤ ਜੱਸੜ ਦੇ ਐਲਬਮ ਮਾਈ ਪਰਾਈਡ ‘ਚੋਂ ਹੀ ਹੈ । ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਤਰਸੇਮ ਜੱਸੜ ਤੇ ਪੰਜਾਬੀ ਮਾਡਲ Hashneen Chauhan । ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਕੁਝ ਹੀ ਸਮੇਂ ‘ਚ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ ।

View this post on Instagram

 

ਤੜਫੇ ਰੂਹ ਵੇ ਲੈ ਸੂਹ ਵੇ * “ ਸੰਗਦੀ ਸੰਗਦੀ “ My Pride ਐਲਬਮ ਦਾ ਅਗਲਾ ਗੀਤ ਹਾਜ਼ਿਰ ਆ ਤੁਹਾਡੇ ਲਾਈ ... Tadfe Rooh Ve le sooh ve .. “ Sangdi Sangdi “ Full Song Out now .. Must Watch , Share Give Your Comments .. #sangdisangdi @nimratkhairaofficial #tarsemjassar #hashneenchauhan #vehlijanta #sharanart #mixsingh #mypride #keepsupporting #wmk

A post shared by Tarsem Jassar (@tarsemjassar) on Sep 8, 2020 at 7:44pm PDT

ਜੇ ਗੱਲ ਕਰੀਏ ਤਰਸੇਮ ਜੱਸੜ ਦੇ ਵਰਕ ਫਰੰਟੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

Related Post