ਤਰਸੇਮ ਜੱਸੜ ਲੈ ਕੇ ਆ ਰਹੇ ਨੇ ਨਵਾਂ ਗੀਤ 'ਤੇਰਾ ਤੇਰਾ', ਪੋਸਟਰ ਕੀਤਾ ਸਾਂਝਾ
ਆਪਣੀ ਸ਼ਾਨਦਾਰ ਗਾਇਕੀ ਅਤੇ ਕਲਮ ਨਾਲ ਪਹਿਚਾਣੇ ਜਾਂਦੇ ਅਦਾਕਾਰ ਅਤੇ ਗਾਇਕ ਤਰਸੇਮ ਸਿੰਘ ਜੱਸੜ ਬਹੁਤ ਜਲਦ ਨਵਾਂ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਤੇਰਾ ਤੇਰਾ'। ਗਾਣੇ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਉਹਨਾਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਉਹਨਾਂ ਦਾ ਇਹ ਗੀਤ 19 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਗਾਣੇ ਨੂੰ ਗਾਇਆ ਅਤੇ ਲਿਖਿਆ ਤਰਸੇਮ ਸਿੰਘ ਜੱਸੜ ਨੇ ਹੀ ਹੈ ਅਤੇ ਸੰਗੀਤ ਵੈਸਟਰਨ ਪੇਂਡੂਜ ਨੇ ਦਿੱਤਾ ਹੈ। ਸ਼ਰਨ ਆਰਟ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।
View this post on Instagram
ਗਾਣੇ ਦੇ ਨਾਮ ਅਤੇ ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਤਰਸੇਮ ਸਿੰਘ ਜੱਸੜ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਭਾਈਵਾਲਤਾ ਦਾ ਸੰਦੇਸ਼ ਇਸ ਗਾਣੇ ਰਾਹੀਂ ਦਰਸ਼ਕਾਂ ਨੂੰ ਦਿੰਦੇ ਹੋਏ ਨਜ਼ਰ ਆਉਣਗੇ। ਆਪਣੇ ਅਜਿਹੇ ਹੀ ਚੰਗੇ ਅਤੇ ਖੂਬਸੂਰਤ ਗਾਣਿਆਂ ਲਈ ਜਾਣੇ ਜਾਂਦੇ ਤਰਸੇਮ ਸਿੰਘ ਜੱਸੜ ਜਿਹੜੇ ਗਾਇਕੀ, ਗੀਤਕਾਰੀ ਅਤੇ ਅਦਾਕਾਰੀ ਰਾਹੀਂ ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ।
ਹੋਰ ਵੇਖੋ : ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵੈਂਕਟੇਸ਼ਵਰ ਮੰਦਿਰ ਪਹੁੰਚੇ ਦੀਪਿਕਾ-ਰਣਵੀਰ, ਦੇਖੋ ਤਸਵੀਰਾਂ
View this post on Instagram
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਗਲੇ ਸਾਲ ਯਾਨੀ 2020 ਦੀ 3 ਅਪ੍ਰੈਲ ਨੂੰ ਵਾਮੀਕਾ ਗੱਬੀ ਨਾਲ ਫ਼ਿਲਮ 'ਗਲਵੱਕੜੀ' ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਤਰਸੇਮ ਰੱਬ ਦਾ ਰੇਡੀਓ ਪਹਿਲੀ ਅਤੇ ਦੂਜੀ, ਸਰਦਾਰ ਮੁਹੰਮਦ, ਊੜਾ ਆੜਾ, ਅਤੇ ਅਫਸਰ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ।