ਹੋ ਜਾਉ ਤਿਆਰ ਹੱਸਣ ਲਈ, ਬਹੁਤ ਜਲਦ ਆ ਰਿਹਾ ਹੈ ‘ਦ ਕਪਿਲ ਸ਼ਰਮਾ ਸ਼ੋਅ’

By  Lajwinder kaur November 28th 2018 09:20 AM

ਕਪਿਲ ਸ਼ਰਮਾ ਦੇ ਫੈਨਜ਼ ਲਈ ਖੁਸਖਬਰੀ ਆਈ ਹੈ ਹਾਂ ਜੀ ਲੰਬੇ ਸਮੇਂ ਤੋਂ ਟੀਵੀ ਤੋਂ ਗਾਇਬ ਰਹਿਣ ਵਾਲੇ ਕਪਿਲ ਸ਼ਰਮਾ ਬਹੁਤ ਜਲਦ ਟੀਵੀ ‘ਤੇ ਨਜ਼ਰ ਆਉਣਗੇ। ਇਸ ਸ਼ੋਅ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਤੇ ਟੀਜ਼ਰ ਸੋਸ਼ਲ ਮੀਡਿਆ ਉੱਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਤੇ ਇਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ 'ਚ ਇਸ ਸ਼ੋਅ ਨੂੰ ਲੈਕੇ ਕਾਫੀ ਉਤਸ਼ਾਹ ਪਾਇਆ ਜਾ  ਰਿਹਾ ਹੈ।kapil sharma show the kapil sharma show

ਹੋਰ ਪੜ੍ਹੋ: ਜਦੋਂ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਜੈਸਮੀਨ ਨੂੰ ਮੋਢਿਆਂ ‘ਤੇ ਚੁੱਕ ਕੇ ਕਰਨ ਲੱਗੇ ਡਾਂਸ !

ਦੱਸ ਦੇਈਏ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਲੰਬੇ ਸਮੇਂ ਤੋਂ ਟੀਵੀ ਤੋਂ ਦੂਰੀ ਬਣਾ ਰੱਖੀ ਸੀ। ਜਿਸਦੇ ਜਲਦੇ ਦੇਸ-ਵਿਦੇਸ਼ 'ਚ ਬੈਠੇ ਉਹਨਾਂ ਦੇ ਫੈਨਜ ਉਹਨਾਂ ਦੀ ਟੀਵੀ 'ਤੇ ਵਾਪਸੀ ਦੀ ਉਡੀਕ ਕਰ ਰਹੇ ਸੀ। ਨਵੇਂ ਟੀਜ਼ਰ 'ਚ ਕਪਿਲ ਖੁਦ ਤਾਂ ਨਜ਼ਰ ਨਹੀਂ ਆਏ ਪਰ ਵੀਡੀਓ 'ਚ ਪੁਰਾਣੇ ਸ਼ੋਅ ਦੀਆਂ ਖੂਬਸੂਰਤ ਯਾਦਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਰ ਇਹ ਨਹੀਂ ਦੱਸਿਆ ਗਿਆ ਕਿ ਸ਼ੋਅ ਕਦੋਂ ਆਨ-ਏਅਰ ਹੋਵੇਗਾ।kapil sharma

ਦੱਸ ਦੇਈਏ ਕਪਿਲ ਸ਼ਰਮਾ ਦਾ ਪਹਿਲਾ ਸ਼ੋਅ ਆਫ-ਏਅਰ ਹੋ ਗਿਆ ਸੀ। ਜਿਸਦੇ ਪਿੱਛ ਕਾਰਨ ਉਹਨਾਂ ਦੀ ਸਿਹਤ ਨੂੰ ਦੱਸਿਆ ਗਿਆ ਸੀ।

https://www.instagram.com/p/Bqrk-LMhi4N/

 

ਹੋਰ ਪੜ੍ਹੋ: ‘ਇਨਸੇਨ’ ਸੁੱਖੀ ਨੂੰ ਕਿਸ ਦੀ ਜਰੂਰਤ ਹੈ, ਦੇਖੋ ਵੀਡੀਓ

ਉਧਰ ਅੱਜ ਕੱਲ ਕਪਿਲ ਸ਼ਰਮਾ ਅਪਣੇ ਵਿਆਹ ਨੂੰ ਲੈਕੇ ਚਰਚਾ ਚ ਚੱਲ ਰਹੇ ਨੇ। ਕਾਮੇਡੀਅਨ ਕਪਿਲ ਸ਼ਰਮਾ ਆਪਣੀ ਗਰਲਫਰੈਂਡ ਗਿੰਨੀ ਨਾਲ 12 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।  ਕਪਿਲ ਸ਼ਰਮਾ ਵੱਲੋਂ ਅਪਣੇ ਸੋਸ਼ਲ ਅਕਾਊਂਟ ‘ਤੇ ਅਪਣੇ ਵਿਆਹ ਦਾ ਕਾਰਡ ਸ਼ੇਅਰ ਕੀਤੇ। ਤੇ ਫੈਨਜ਼ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

-Ptc Punjabi

Related Post