ਬੇਹੱਦ ਹੀ ਦੁੱਖ ਭਰਿਆ ਹੈ ਐਮੀ ਵਿਰਕ ਦਾ ਆਉਣ ਵਾਲਾ ਗੀਤ ਹੱਥ ਚੁੰਮੇ

By  Rajan Sharma June 19th 2018 11:24 AM

ਲਓ ਜੀ ਬੜੀ ਲੰਬੀ ਉਡੀਕ ਤੋਂ ਬਾਅਦ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਨਵੇਂ ਆਉਣ ਵਾਲੇ ਗੀਤ "ਹੱਥ ਚੁੰਮੇ"punjabi song ਦੀ ਇੱਕ ਹੋਰ ਝਲਕ ਸਾਹਮਣੇ ਆ ਗਈ ਹੈ | ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ| ਟੀਜ਼ਰ ਵਿੱਚ ਐਮੀ ਵਿਰਕ ammy virk ਦੇ ਪੈਰਾਂ 'ਚ ਬੇੜਿਆਂ ਬੰਨ੍ਹੀਆਂ ਹੋਇਆਂ ਹਨ ਅਤੇ ਬੜੇ ਹੀ ਦੁੱਖ ਵਿੱਚ ਰੇਗੀਸਤਾਨ ਵਿੱਚ ਚੱਲ ਰਹੇ ਹਨ| ਜਿਸ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦਾ ਇਹ ਗੀਤ ਬੇਹੱਦ ਸੈਡ ਹੋਣ ਵਾਲਾ ਹੈ| ਉਹਨਾਂ ਦੇ ਇਸ ਗਾਣੇ ਵਿੱਚ ਬੀ ਪ੍ਰਾਕ ਵੀ ਨਜ਼ਰ ਆ ਰਹੇ ਹਨ| ਗੀਤ ਨੂੰ ਬੇਹੱਦ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ ਇਹ ਅਸੀ ਟੀਜ਼ਰ ਨੂੰ ਦੇਖ  ਸਕਦੇ ਹਨ| ਗੀਤ ਦੇ ਬੋਲਾਂ ਨੂੰ ਜਾਨੀ ਦੁਆਰਾ ਲਿਖਿਆ ਗਿਆ ਹੈ| ਅਤੇ ਬੀ ਪ੍ਰਾਕ ਦੁਆਰਾ ਹੀ ਇਸਦਾ ਮਿਊਜ਼ਿਕ ਦਿੱਤਾ ਗਿਆ ਹੈ| ਡਾਇਰੈਕਟਰ ਅਰਵਿੰਦਰ ਖੈਰਾ ਨੇ ਇਸਨੂੰ ਡਾਇਰੈਕਟ ਕੀਤਾ ਹੈ| ਗੀਤ ਦੀ ਪੂਰੀ ਵੀਡੀਓ 27 ਜੂਨ ਨੂੰ 6 ਵਜੇ ਫੈਨਸ ਲਈ ਰਿਲੀਜ਼ ਹੋ ਜਾਵੇਗੀ|

https://www.youtube.com/watch?v=UMs6pR2edFY

ਕੁਝ ਵਕਤ ਪਹਿਲਾਂ ਐਮੀ ਵਿਰਕ ammy virk ਨੇ ਸੋਸ਼ਲ ਮੀਡਿਆ ਤੇ ਗਾਣੇ ਦਾ ਪੋਸਟਰ ਜਾਰੀ ਕੀਤਾ ਸੀ| ‘ਹੱਥ ਚੁੰਮੇ’punjabi song ਗੀਤ ਜਲਦ ਹੀ ਰਿਲੀਜ਼ ਹੋ ਜਾਵੇਗਾ| ਵਿਰਕ ਨੇ ਦੱਸਿਆ ਕਿ ਉਹ ਤਕਰੀਬਨ ਇਕ ਸਾਲ ਬਾਅਦ ਗਾਣਾ ਕਰਨ ਲੱਗੇ ਹੈ ਉਮੀਦ ਹੈ ਫੈਨਸ ਦੁਆਰਾ ਇਸਨੂੰ ਵੀ ਹਮੇਸ਼ਾ ਦੀ ਤਰਾਂ ਪਿਆਰ ਦਿਤਾ ਜਾਏਗਾ|

https://www.instagram.com/p/BkHljVgg-y3/?hl=en

Related Post