ਹਰਜੀਤਾ ਦੀ ਸਫ਼ਲਤਾ ਤੋਂ ਬਾਅਦ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਐਮੀ ਵਿਰਕ

Written by  Rajan Sharma   |  June 07th 2018 04:16 PM  |  Updated: June 08th 2018 05:39 AM

ਹਰਜੀਤਾ ਦੀ ਸਫ਼ਲਤਾ ਤੋਂ ਬਾਅਦ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਐਮੀ ਵਿਰਕ

ਸੱਭ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣੇ ਹੀ ਆਪਣੀ ਫ਼ਿਲਮ ਹਰਜੀਤਾ ਤੋਂ ਫ੍ਰੀ ਹੋਏ ਹਨ | ਹਰਜੀਤਾ ਜੋ ਕਿ ਇਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਕਹਾਣੀ ਹੈ ਜਿਸ ਵਿਚ ਉਹ ਹਾਕੀ ਵਰਲਡ ਕੱਪ ਜਿੱਤਣ ਦਾ ਸੁਪਨਾ ਰੱਖਦਾ ਹੈ ਇਹ ਫ਼ਿਲਮ ਅਸਲ ਜਿੰਦਗੀ ਤੇ ਅਧਾਰਿਤ ਫ਼ਿਲਮ ਹੈ ਐਮੀ ਵਿਰਕ ammy virk ਇਸ ਵਿਚ ਪੰਜਾਬ ਦੇ ਕੁਰਾਲੀ ਪਿੰਡ ਦੇ ਹਰਜੀਤ ਸਿੰਘ ਟੂਲੀ ਦਾ ਕਿਰਦਾਰ ਅਦਾ ਕਰ ਰਹੇ ਹਨ ਜੋ ਕਿ ਇਕ ਗਰੀਬ ਟਰੱਕ ਡਰਾਈਵਰ ਦਾ ਲੜਕਾ ਹੈ | ਵਿਜੈ ਕੁਮਾਰ ਅਰੋੜਾ ਦੁਆਰਾ ਡਾਇਰੈਕਟ ਕੀਤੀ ਇਸ ਫ਼ਿਲਮ ਨੇ ਬਾਕਸ-ਆਫਿਸ ਤੇ ਕਾਫੀ ਚੰਗਾ ਕਾਰੋਬਾਰ ਕੀਤਾ ਹੈ | ਆਪਣੀ ਇਸ ਸਫ਼ਲਤਾ ਦੇ ਚਲਦੇ ਹੋਏ ਹੀ ਐਮੀ ਵਿਰਕ ਪ੍ਰਮਾਤਮਾ ਦਾ ਸ਼ੁਕਰਗੁਜਾਰ ਕਰਨ ਦੇ ਲਈ ਅੱਜ ਕਲ ਹੇਮਕੁੰਟ ਸਾਹਿਬ ਪਹੁੰਚੇ ਹੋਏ ਹੈ |

ammy virk

ਦਸ ਦੇਈਏ ਕਿ ਹੇਮਕੁੰਟ ਦੀ ਯਾਤਰਾ ਦੇ ਜੋ ਕਿ 25 ਮਈ ਨੂੰ ਸ਼ੁਰੂ ਹੋ ਗਈ ਸੀ ਜਿਸ ਦੇ ਦਰਸ਼ਨਾਂ ਲਈ ਸ਼ਰਧਾਲੂ ਦੂਰੋਂ ਦੂਰੋਂ ਪਹੁੰਚ ਰਹੇ ਹਨ | ਐਮੀ ਵਿਰਕ ammy virk ਨੇ ਆਪਣੇ ਹੇਮਕੁੰਟ ਸਾਹਿਬ ਪਹੁੰਚਣ ਦੀ ਜਾਣਕਾਰੀ ਸੋਸ਼ਲ ਮੀਡਿਆ ਤੇ ਆਪਣੀ ਇਕ ਫੋਟੋ ਸਾਂਝੀ ਕਰ ਕੇ ਦਿਤੀ ਹੈ |

ammy virk

ਅਦਾਕਾਰਾ ਨੀਰੂ ਬਾਜਵਾ neeru bajwa ਨਾਲ ਹਾਲ ਹੀ ਵਿਚ ਆਇਆ ਉਹਨਾਂ ਦਾ ਗੀਤ ਲੌਂਗ ਲਾਚੀ ਸਾਰੀਆਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਗਾਣੇ ਦਾ ਮਿਊਜ਼ਿਕ ਬਹੁਤ ਹੀ ਵਧੀਆ ਹੈ ਅਤੇ ਹੂਣ ਤੱਕ ਇਸ ਗੀਤ ਦੇ ਯੂ ਟਿਊਬ ਤੇ 65 ਮਿਲੀਅਨ ਤੋਂ ਵੀ ਵੱਧ ਵਿਊ ਹੋ ਚੁੱਕੇ ਹਨ | ਹਾਲ ਹੀ ਵਿਚ ਐਮੀ ਵਿਰਕ ammy virk ਨੇ ਸੋਸ਼ਲ ਮੀਡਿਆ ਤੇ ਆਪਣੇ ਨਵੇਂ ਆਉਣ ਵਾਲੇ ਗਾਣੇ ਦਾ ਪੋਸਟਰ ਜਾਰੀ ਕੀਤਾ ਹੈ ਉਹਨਾਂ ਦਾ ਨਵਾਂ ਗਾਣਾ ਜਲਦ ਆ ਰਿਹਾ ਹੈ ਜਿਸਦਾ ਨਾਂ ਹੈ 'ਹੱਥ ਚੁੰਮੇ' |ਗਾਣੇ ਨੂੰ ਅਰਵਿੰਦਰ ਖੈਰਾ ਦੁਆਰਾ ਡਾਇਰੈਕਟ ਕੀਤਾ ਗਿਆ ਹੈ ਨਾਲ ਹੀ ਇਸ ਗਾਣੇ ਨੂੰ ਜਾਣੀ ਦੁਆਰਾ ਲਿਖਿਆ ਗਿਆ ਹੈ ਅਤੇ ਇਸਦਾ ਮਿਊਜ਼ਿਕ ਬੀ ਪਰਾਕ ਦੁਆਰਾ ਦਿਤਾ ਗਿਆ ਹੈ| ਵਿਰਕ ਨੇ ਦੱਸਿਆ ਕਿ ਉਹ ਕਰੀਬਨ ਇਕ ਸਾਲ ਬਾਅਦ ਗਾਣਾ ਕਰਨ ਲੱਗੇ ਹੈ ਉਮੀਦ ਹੈ ਫੈਨਸ ਦੁਆਰਾ ਇਸਨੂੰ ਵੀ ਹਮੇਸ਼ਾ ਦੀ ਤਰਾਂ ਪਿਆਰ ਦਿਤਾ ਜਾਓਗੇ |

ammy virk


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network