Freddy Teaser: ਕਾਰਤਿਕ ਆਰੀਅਨ ਦੰਦਾਂ ਦੇ ਡਾਕਟਰ ਬਣ ਕੇ ਲੋਕਾਂ ਨੂੰ ਆ ਰਹੇ ਨੇ ਡਰਾਉਣ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼!

By  Lajwinder kaur November 7th 2022 07:13 PM

Freddy Teaser:ਕਾਰਤਿਕ ਆਰੀਅਨ ਸਟਾਰਰ 'ਭੂਲ ਭੁੱਲਇਆ 2' ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਅਤੇ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਹੁਣ ਕਾਰਤਿਕ ਆਪਣੀ ਅਗਲੀ ਫ਼ਿਲਮ ਨੂੰ ਲੈ ਕੇ ਤਿਆਰ ਹਨ। ਹਾਲ ਵਿੱਚ ਫ਼ਿਲਮ 'ਫਰੈਡੀ' ਦਾ ਟੀਜ਼ਰ ਰਿਲੀਜ਼ ਹੋਇਆ ਹੈ।

ਫ਼ਿਲਮ 'ਚ ਕਾਰਤਿਕ ਦੇ ਨਾਲ ਅਲਾਇਆ ਐੱਫ ਹੈ। ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣਗੇ। ਇਸ 'ਚ ਕਾਰਤਿਕ ਆਰੀਅਨ ਦੰਦਾਂ ਦੇ ਡਾਕਟਰ ਬਣੇ ਹਨ ਪਰ ਅਜਿਹਾ ਲੱਗ ਰਿਹਾ ਹੈ ਕਿ ਉਹ ਸੀਰੀਅਲ ਕਿਲਰ ਵੀ ਹਨ। 'ਫਰੈਡੀ' ਨੂੰ ਸਿਨੇਮਾਘਰਾਂ ਦੀ ਬਜਾਏ ਸਿੱਧੇ OTT ਪਲੇਟਫਾਰਮ ਉੱਤੇ ਰਿਲੀਜ਼ ਕੀਤਾ ਜਾਵੇਗਾ।

ਹੋਰ ਪੜ੍ਹੋ : ਗੀਤਕਾਰ ਜਾਨੀ ਅਤੇ ਸ਼ਹਿਨਾਜ਼ ਗਿੱਲ ਇਕੱਠੇ ਆਏ ਨਜ਼ਰ, ਕੀ ਪ੍ਰਸ਼ੰਸਕਾਂ ਨੂੰ ਦੇਣਗੇ ਖਾਸ ਸਰਪ੍ਰਾਈਜ਼!

actor kartik aaryan freddy 2nd december image source: instagram 

1 ਮਿੰਟ 13 ਸੈਕਿੰਡ ਦਾ ਟੀਜ਼ਰ ਪਹਿਲਾਂ ਕਾਰਤਿਕ ਆਰੀਅਨ ਨੂੰ ਟੇਬਲ 'ਤੇ ਬੈਠੇ ਅਤੇ ਇੱਕ ਖਿਡੌਣੇ ਵਰਗੇ ਹਵਾਈ ਜਹਾਜ਼ ਨੂੰ ਪੇਂਟ ਕਰਦੇ ਦਿਖਾਉਂਦਾ ਹੈ। ਸਕਰੀਨ 'ਤੇ ਲਿਖਿਆ ਹੈ, ਇਹ ਇਕ ਸ਼ਰਮੀਲੇ, ਇਕੱਲੇ, ਘਬਰਾਉਣ ਵਾਲਾ, ਇਮਾਨਦਾਰ, ਸੱਚ ਬੋਲਣ ਵਾਲਾ, ਮਾਸੂਮ ਦੰਦਾਂ ਦੇ ਡਾਕਟਰ ਦੀ ਕਹਾਣੀ ਹੈ। ਅੱਗੇ ਕਾਰਤਿਕ ਆਰੀਅਨ ਇੱਕ ਮਰੀਜ਼ ਦਾ ਦੰਦ ਦੇਖਦਾ ਹੈ ਅਤੇ ਉਸਦਾ ਇਲਾਜ ਕਰਦਾ ਹੈ। ਟੀਜ਼ਰ ਦੇ ਇੱਕ ਸੀਨ ਵਿੱਚ, ਇੱਕ ਆਦਮੀ ਦੀ ਲਾਸ਼ ਨੂੰ ਘਸੀਟਦਾ ਹੋਇਆ ਨਜ਼ਰ ਆਉਂਦਾ ਹੈ। ਹਾਲਾਂਕਿ, ਉਸਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਦਿਨ ਵੇਲੇ, ਕਾਰਤਿਕ ਆਰੀਅਨ ਦੰਦਾਂ ਦੇ ਡਾਕਟਰ ਵਜੋਂ ਮਰੀਜ਼ਾਂ ਦੀ ਦੇਖਭਾਲ ਕਰਦਾ ਹੈ ਅਤੇ ਰਾਤ ਨੂੰ ਉਹ ਕਤਲ ਕਰਨ ਵਾਲਾ ਬਣ ਜਾਂਦਾ ਹੈ।

inside image of kartik aaryan new movie freddy image source: Instagram

ਫ਼ਿਲਮ 'ਚ ਕਾਰਤਿਕ ਆਰੀਅਨ ਦੇ ਕਿਰਦਾਰ ਦਾ ਨਾਂ ਡਾਕਟਰ ਫਰੈਡੀ ਗਿਨਵਾਲਾ ਹੈ। 'ਫਰੈਡੀ' ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ 'ਖੂਬਸੂਰਤ', 'ਵੀਰੇ' ਦਿ ਵੈਡਿੰਗ' ਅਤੇ 'ਪਲਾਨ ਏ ਪਲਾਨ ਬੀ' ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ। 'ਫਰੈਡੀ' ਬਾਲਾਜੀ ਟੈਲੀਫਿਲਮਜ਼ ਅਤੇ ਨਾਰਦਰਨ ਲਾਈਟਸ ਫਿਲਮਜ਼ ਦੁਆਰਾ ਸਾਂਝੇ ਤੌਰ 'ਤੇ ਬਣਾਈ ਗਈ ਹੈ।

freddy teaser image source: Instagram

ਕਿਹੜੇ ਓਟੀਟੀ ਪਲੇਟਫਾਰਮ ਉੱਤੇ ਹੋਵੇਗੀ ਰਿਲੀਜ਼

'ਫਰੈਡੀ' ਦੇ ਟੀਜ਼ਰ ਨੇ ਦਰਸ਼ਕਾਂ ਦੀ ਇਸ ਫ਼ਿਲਮ ਨੂੰ ਲੈ ਕੇ ਉਤਸੁਕਤਾ ਨੂੰ ਵਧਾ ਦਿੱਤਾ ਹੈ। ਹਮੇਸ਼ਾ ਚੁਲਬੁਲੇ ਅਤੇ ਰੋਮਾਂਟਿਕ ਕਿਰਦਾਰ ਕਰਨ ਵਾਲੇ ਕਾਰਤਿਕ ਆਰੀਅਨ ਸੀਰੀਅਲ ਕਿੱਲਰ ਦੇ ਕਿਰਦਾਰ ਵਿੱਚ ਕਿਵੇਂ ਦੇ ਲੱਗਣਗੇ ਇਹ ਦੇਖਣ ਲਈ ਦਰਸ਼ਕ ਉਤਸ਼ਾਹਿਤ ਹਨ। ਦੱਸ ਦਈਏ ਇਹ ਫ਼ਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ 2 ਦਸੰਬਰ ਨੂੰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ।

Related Post