ਨਿਮਰਤ ਖਹਿਰਾ ਦੇ ਨਵੇਂ ਗਾਣੇ ‘ਲਹਿੰਗਾ’ ਦਾ ਟੀਜ਼ਰ ਹਰ ਇੱਕ ਨੂੰ ਆ ਰਿਹਾ ਹੈ ਪਸੰਦ
Rupinder Kaler
January 4th 2020 11:39 AM
ਨਿਮਰਤ ਖਹਿਰਾ ਦੇ ਗਾਣੇ ‘ਲਹਿੰਗਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਨਿਮਰਤ ਖਹਿਰਾ ਨੇ ਟੀਜ਼ਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਇਸ ਟੀਜ਼ਰ ਵਿੱਚ ਉਸ ਕੁੜੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਜਿਸ ਨੂੰ ਵਿਆਹ ਤੋਂ ਬਾਅਦ ਹਰ ਖੁਸ਼ੀ ਮਿਲਦੀ ਹੈ । ਖਹਿਰਾ ਦੇ ਇਸ ਗਾਣੇ ਦਾ ਟੀਜ਼ਰ ਉਸ ਦੇ ਗਾਣੇ ਦੇ ਲੱਗਪਗ ਹਰ ਪਹਿਲੂ ਨੂੰ ਬਿਆਨ ਕਰ ਜਾਂਦਾ ਹੈ, ਪਰ ਨਿਮਰਤ ਖਹਿਰਾ ਦਾ ਪੂਰਾ ਗਾਣਾ ਕਿਸ ਤਰ੍ਹਾਂ ਦਾ ਹੋਵੇਗਾ ਉਹ ਤਾਂ 6 ਜਨਵਰੀ ਨੂੰ ਪੂਰਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।