Teddy Day 2023: ਅੱਜ ਹੈ Teddy Day,ਰਿਸ਼ਤੇ 'ਚ ਪਿਆਰ ਕਾਇਮ ਰੱਖਣ ਲਈ ਆਪਣੇ ਖ਼ਾਸ ਨੂੰ ਗਿਫਟ ਕਰੋ ਇਹ ਟੈਡੀ ਬੀਅਰ

By  Pushp Raj February 10th 2023 01:19 PM

Teddy Day 2023: ਅੱਜ ਵੈਲੇਨਟਾਈਨ ਵੀਕ ਦਾ ਚੌਥਾ ਦਿਨ ਹੈ, ਜਿਸ ਨੂੰ ਟੈਡੀ ਡੇਅ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਵੈਲੇਨਟਾਈਨ ਵੀਕ ਦਾ ਹਰ ਜੋੜਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਇਸ ਪੂਰੇ ਹਫਤੇ ਦੌਰਾਨ ਜੋੜੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਰੋਜ਼ ਡੇ, ਪ੍ਰਪੋਜ਼ ਡੇਅ ਅਤੇ ਚਾਕਲੇਟ ਡੇ ਤੋਂ ਬਾਅਦ ਹੁਣ ਟੈਡੀ ਡੇ ਦੀ ਵਾਰੀ ਹੈ। ਆਓ ਅਸੀਂ ਤੁਹਾਨੂੰ ਟੈਡੀ ਬੀਅਰ ਡੇਅ ਬਾਰੇ ਦੱਸਦੇ ਹਾਂ ਜੋ ਤੁਹਾਡੇ ਦਿਨ ਨੂੰ ਬੇਹੱਦ ਖ਼ਾਸ ਤੇ ਯਾਦਗਾਰ ਬਣਾ ਸਕਦਾ ਹੈ।

image source: Google

ਕਿਉਂ ਮਨਾਇਆ ਜਾਂਦਾ ਹੈ Teddy Day?

ਟੈਡੀ ਬੀਅਰ ਦੀ ਖੋਜ ਅਮਰੀਕਾ ਦੇ ਰਾਸ਼ਟਰਪਤੀ ਥੀਓਡੋਰ ਦੇ ਨਾਂ 'ਤੇ ਕੀਤੀ ਗਈ ਸੀ। ਟੈੱਡੀ ਡੇਅ ਖ਼ਾਸ ਤੌਰ `ਤੇ ਕੁੜੀ ਕਰਕੇ ਬਣਾਇਆ ਗਿਆ ਹੈ, ਕਿਉਂਕਿ ਕੁੜੀਆਂ ਜ਼ਿਆਦਾਤਰ ਸਟੱਫ਼ਡ ਟੁਆਏ ਯਾਨਿ ਟੈਡੀ ਬੀਅਰ ਵਰਗੇ ਖਿਡੌਣੇ ਪਸੰਦ ਕਰਦੀਆਂ ਹਨ। ਲੜਕੇ ਆਪਣੇ ਸਾਥੀ ਨੂੰ ਟੈਡੀ ਬੀਅਰ ਗਿਫਟ ਦੇ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ, ਇਸ ਲਈ 10 ਫਰਵਰੀ ਨੂੰ ਟੈਡੀ ਡੇਅ ਵੀ ਵੈਲੇਨਟਾਈਨ ਵੀਕ ਵਿੱਚ ਸ਼ਾਮਲ ਕੀਤਾ ਗਿਆ ਸੀ।

image source: Google

ਟੈਡੀ ਬੀਅਰ ਦਾ ਇਤਿਹਾਸ

14 ਨਵੰਬਰ 1902 ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਮਿਸੀਸਿਪੀ ਦੇ ਇੱਕ ਜੰਗਲ ਵਿੱਚ ਸ਼ਿਕਾਰ ਕਰਨ ਗਏ ਸਨ। ਉਨ੍ਹਾਂ ਦੇ ਨਾਲ ਸਹਾਇਕ ਹੋਲਟ ਕੋਲੀਰ ਵੀ ਮੌਜੂਦ ਸਨ। ਇੱਥੇ ਕੋਲੀਰ ਨੇ ਇੱਕ ਜ਼ਖਮੀ ਕਾਲੇ ਰਿੱਛ ਨੂੰ ਫੜ ਕੇ ਇੱਕ ਦਰਖਤ ਨਾਲ ਬੰਨ੍ਹ ਦਿੱਤਾ। ਸਹਾਇਕ ਨੇ ਫਿਰ ਰਾਸ਼ਟਰਪਤੀ ਤੋਂ ਭਾਲੂ ਨੂੰ ਗੋਲੀ ਮਾਰਨ ਦੀ ਇਜਾਜ਼ਤ ਮੰਗੀ। ਪਰ ਰਿੱਛ ਨੂੰ ਜ਼ਖਮੀ ਹਾਲਤ ਵਿਚ ਦੇਖ ਕੇ ਰਾਸ਼ਟਰਪਤੀ ਰੂਜ਼ਵੈਲਟ ਦਾ ਦਿਲ ਪਿਘਲ ਗਿਆ ਅਤੇ ਉਸ ਨੇ ਜਾਨਵਰ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 16 ਨਵੰਬਰ ਨੂੰ, ਵਾਸ਼ਿੰਗਟਨ ਪੋਸਟ ਅਖਬਾਰ ਨੇ ਇਸ ਘਟਨਾ `ਤੇ ਆਧਾਰਤ ਇੱਕ ਤਸਵੀਰ ਛਾਪੀ, ਜਿਸ `ਤੇ ਟੈੱਡੀ ਦਾ ਕਾਰਟੂਨ ਬਣਾਇਆ ਗਿਆ ਸੀ, ਤੇ ਇਸ ਦੇ ਨਾਲ ਤਤਕਾਲੀਨ ਰਾਸ਼ਟਰਪਤੀ ਦਾ ਵੀ ਕਾਰਟੂਨ ਸੀ।

image source: Google

ਹੋਰ ਪੜ੍ਹੋ: PK Rosy Birth Anniversary: ਗੂਗਲ ਨੇ ਡੂਡਲ ਬਣਾ ਕੇ ਸਿਨੇਮਾ ਦੀ ਪਹਿਲੀ ਅਦਾਕਾਰਾ ਨੂੰ ਕੀਤਾ ਯਾਦ, ਜਾਣੋ ਪੀਕੇ ਰੋਜ਼ੀ ਨਾਲ ਜੁੜੀਆਂ ਖ਼ਾਸ ਗੱਲਾਂ

ਅੱਜ ਦੇ ਦਿਨ ਆਪਣੇ ਸਾਥੀ ਨੂੰ ਗਿਫ਼ਟ ਕਰੋ ਪਿਆਰੇ ਟੈਡੀ ਬੀਅਰਸ

ਬਾਜ਼ਾਰ 'ਚ ਤੁਸੀਂ ਆਪਣੇ ਬਜਟ 'ਚ 100 ਰੁਪਏ ਤੋਂ ਲੈ ਕੇ 2 ਹਜ਼ਾਰ ਤੱਕ ਦੇ ਟੈਡੀ ਬੀਅਰ ਖਰੀਦ ਸਕਦੇ ਹੋ। ਟੈਡੀ ਡੇ ਤੁਹਾਡੇ ਸਾਥੀ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਦਾ ਸਭ ਤੋਂ ਵਧੀਆ ਦਿਨ ਹੈ। ਟੈਡੀ ਡੇ 'ਤੇ ਤੁਸੀਂ ਆਪਣੇ ਪਾਰਟਨਰ ਨੂੰ ਟੈਡੀ ਦੇ ਕੇ ਦਿਨ ਨੂੰ ਬਹੁਤ ਯਾਦਗਾਰ ਬਣਾ ਸਕਦੇ ਹੋ। ਜੇਕਰ ਤੁਸੀਂ ਟੈਡੀ ਡੇਅ 'ਤੇ ਆਪਣੇ ਪਾਰਟਨਰ ਨੂੰ ਖਾਸ ਟੈਡੀ ਬੀਅਰ ਗਿਫਟ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਸੁਝਾਅ ਦੇ ਸਕਦੇ ਹਾਂ।

Related Post