Health Tips: ਗਠੀਏ ਦੇ ਦਰਦ ਨੂੰ ਠੀਕ ਕਰਦਾ ਹੈ ਤੇਜ਼ਪੱਤਾ, ਜਾਣੋ ਇਸ ਦੇ ਫਾਇਦੇ

By  Pushp Raj October 14th 2022 07:24 PM

Benefits of Tej patta: ਭਾਰਤੀ ਰਸੋਈ ਵਿੱਚ ਕਈ ਤਰ੍ਹਾਂ ਦੇ ਮਸਾਲੇ ਇਸਤੇਮਾਲ ਹੁੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਮਸਲਿਆਂ ਵਿੱਚ ਰੋਗਾਂ ਨੂੰ ਦੂਰ ਕਰਨ ਦੇ ਕਈ ਚਿਕਿਤਸਕ ਗੁਣ ਵੀ ਹੁੰਦੇ ਹਨ। ਇਨ੍ਹਾਂ ਚੋਂ ਹੀ ਇੱਕ ਮਸਾਲਾ ਹੈ ਤੇਜ਼ਪੱਤਾ। ਅੱਜ ਅਸੀਂ ਤੁਹਾਨੂੰ ਤੇਜ਼ਪੱਤੇ ਦੇ ਫਾਇਦੇ ਦੇ ਬਾਰੇ ਦੱਸਾਂਗੇ।

Image Source: Google

ਉਂਝ ਤਾਂ ਤੇਜ਼ਪੱਤਾ ਬੇਹੱਦ ਸਾਧਾਰਨ ਮਸਾਲਾ ਹੈ, ਪਰ ਇਸ ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ। ਤੇਜ਼ਪੱਤਾ ਜੋੜਾਂ ਦੇ ਦਰਦ ਲਈ ਬਹੁਤ ਫਾਇਦੇਮੰਦ ਹੈ। ਇਹ ਮਸਾਲਾ ਖ਼ਾਸਕਰ ਗਠੀਏ ਦੇ ਦਰਦ ਲਈ ਬੇਹੱਦ ਫਾਇਦੇਮੰਦ ਹੈ ਆਓ ਜਾਣਦੇ ਹਾਂ ਕਿਵੇਂ।

ਤੇਜ਼ਪੱਤੇ ਦੇ ਫਾਇਦੇ

ਗਠੀਆ ਇੱਕ ਅਜਿਹੀ ਸਥਿਤੀ ਹੈ ਜਿਸ ਕਾਰਨ ਸਰੀਰ ‘ਚ ਕਈ ਤਰ੍ਹਾਂ ਦੇ ਦਰਦ ਹੁੰਦੇ ਹਨ। ਗਠੀਆ ਦੇ ਦਰਦ ‘ਚ ਜੋੜਾਂ ‘ਚ ਦਰਦ ਅਤੇ ਅਕੜਾਅ ਵਰਗੀਆਂ ਸਮੱਸਿਆਵਾਂ ਵੀ ਸ਼ਾਮਲ ਹੁੰਦੀਆਂ ਹਨ। ਇਸ ਦਰਦ ਤੋਂ ਤੁਸੀਂ ਸਿਰਫ਼ ਦਵਾਈਆਂ ਹੀ ਨਹੀਂ ਬਲਕਿ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

Image Source: Google

ਗਠੀਏ ਦੇ ਦਰਦ ਲਈ ਤੇਜ਼ ਪੱਤਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।

ਤੇਜ਼ਪੱਤੇ ‘ਚ ਬਹੁਤ ਸਾਰੇ ਐਂਟੀ-ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਆਯੁਰਵੇਦ ਦੇ ਮੁਤਾਬਕ ਤੁਸੀਂ ਦਰਦ ਤੋਂ ਰਾਹਤ ਪਾਉਣ ਲਈ ਤੇਜ਼ ਪੱਤੇ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।

Image Source: Google

ਹੋਰ ਪੜ੍ਹੋ: Health Tips:ਸਿਹਤ ਲਈ ਬੇਹੱਦ ਲਾਭਕਾਰੀ ਹੈ ਪਰਵਲ, ਜਾਣੋ ਇਸ ਦੇ ਫਾਇਦੇ

ਤੇਜ਼ਪੱਤਾ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣਾਂ ਦੇ ਕਾਰਨ ਇਹ ਜ਼ਖ਼ਮ ਨੂੰ ਜਲਦੀ ਭਰਨ ‘ਚ ਮਦਦ ਕਰਦਾ ਹੈ।

ਤੇਜ਼ਪੱਤਾ ‘ਚ ਹਾਈਡ੍ਰੋਕਸਾਈਪ੍ਰੋਲਿਨ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੋਲੇਜਨ ਵੀ ਭਰਪੂਰ ਹੁੰਦਾ ਹੈ। ਗਠੀਆ ਤੋਂ ਪੀੜਤ ਲੋਕਾਂ ਨੂੰ ਤੇਜ਼ਪੱਤਾ ਦੇ ਸੂਪ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

Related Post