ਤੇਜਸਵੀ ਪ੍ਰਕਾਸ਼ ਤੇ ਸ਼ਹਿਨਾਜ਼ ਕੌਰ ਗਿੱਲ ਦਾ ਨਾਂਅ 'ਮੋਸਟ ਹੈਂਡਸਮ ਐਂਡ ਬਿਊਟੀਫੁੱਲ ਇਨ ਵਰਲਡ 2022' ਦੀ ਲਿਸਟ 'ਚ ਸ਼ਾਮਲ

By  Pushp Raj May 9th 2022 05:46 PM -- Updated: May 10th 2022 12:06 PM

ਬਿੱਗ ਬੌਸ 15 ਦੀ ਵਿਜੇਤਾ ਤੇਜਸਵੀ ਪ੍ਰਕਾਸ਼, ਪੰਜਾਬੀ ਅਭਿਨੇਤਰੀ ਸ਼ਹਿਨਾਜ਼ ਗਿੱਲ, ਅਤੇ ਅਭਿਨੇਤਰੀ ਅਨੁਸ਼ਕਾ ਸੇਨ ਨੂੰ 'ਮੋਸਟ ਹੈਂਡਸਮ ਐਂਡ ਬਿਊਟੀਫੁੱਲ ਇਨ ਵਰਲਡ 2022' ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ BTS ਮੈਂਬਰ ਕਿਮ ਤਾਈਹਯੁੰਗ ਦਾ ਨਾਂਅ ਲਿਸਟ ਵਿੱਚ ਸਭ ਤੋਂ ਟੌਪ 'ਤੇ ਹੈ।

ਕੋਰੀਅਨ ਮਨੋਰੰਜਨ ਪੋਰਟਲ AllKpop ਨੇ 2022 ਲਈ ਦੁਨੀਆ ਦੇ 'ਮੋਸਟ ਹੈਂਡਸਮ ਐਂਡ ਬਿਊਟੀਫੁੱਲ ਇਨ ਵਰਲਡ 2022' ਬਾਰੇ ਇੱਕ ਲੇਖ ਸਾਂਝਾ ਕੀਤਾ। ਇਸ ਦੇ ਲਈ ਵੋਟਿੰਗ ਮਨੋਰੰਜਨ ਪੋਰਟਲ ਦੇ Instagram ਪੇਜ 'ਤੇ ਹੋਈ।

ਖਾਸ ਤੌਰ 'ਤੇ, ਇਸ ਲਿਸਟ ਵਿੱਚ ਟੌਪ 50 ਵਿੱਚ ਤਿੰਨ ਭਾਰਤੀ ਅਭਿਨੇਤਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਵੇਂ ਕਿ ਤੇਜਸਵੀ ਪ੍ਰਕਾਸ਼, ਸ਼ਹਿਨਾਜ਼ ਗਿੱਲ ਅਤੇ ਅਨੁਸ਼ਕਾ ਸੇਨ। ਨਾਗਿਨ 6 ਅਭਿਨੇਤਰੀ ਅਤੇ ਬਿੱਗ ਬੌਸ 15 ਦੀ ਜੇਤੂ ਤੇਜਸਵੀ ਪ੍ਰਕਾਸ਼ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਬੀਟੀਐਸ ਮੈਂਬਰ ਕਿਮ ਤਾਹਿਯੁੰਗ ਉਰਫ ਵੀ ਅਤੇ ਜੀਓਨ ਜੁੰਗਕੂਕ ਦੂਜੇ ਅਤੇ ਤੀਜੇ ਸਥਾਨ, ਕ੍ਰਮਵਾਰ ਰਹੇ।

ਇਸ ਲਿਸਟ ਦੇ ਵਿੱਚ ਤੇਜਸਵੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ, ਸ਼ਹਿਨਾਜ਼ ਗਿੱਲ 29ਵੇਂ ਅਤੇ ਅਨੁਸ਼ਕਾ ਸੇਨ 44ਵੇਂ ਸਥਾਨ 'ਤੇ ਹੈ।

ਕਿਮ ਜੀਸੂ, ਜੈਨੀ ਕਿਮ, ਲੀਜ਼ਾ ਮਨੋਬਨ, ਪਾਰਕ ਜਿਮਿਨ, ਜੈਕਸਨ ਵੈਂਗ, 'ਮੋਸਟ ਹੈਂਡਸਮ ਐਂਡ ਬਿਊਟੀਫੁੱਲ ਇਨ ਵਰਲਡ 2022' ਦੀ ਸੂਚੀ ਵਿਚ ਸ਼ਾਮਲ ਹੋਣ ਵਾਲੀਆਂ ਟੌਪ 30 ਮਸ਼ਹੂਰ ਹਸਤੀਆਂ ਵਿੱਚ ਸ਼ਾਮਲ ਹਨ।

ਹੋਰ ਪੜ੍ਹੋ : ਰਵੀ ਦੂਬੇ ਨੇ ਪਤਨੀ ਸਰਗੁਨ ਮਹਿਤਾ ਦੀ ਕੀਤੀ ਤਰੀਫ, ਪਤਨੀ ਲਈ ਆਖੀ ਇਹ ਗੱਲ, ਜਾਨਣ ਲਈ ਪੜ੍ਹੋ

ਤੇਜਸਵੀ ਅਤੇ ਸ਼ਹਿਨਾਜ਼ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਅਨੁਸ਼ਕਾ ਸੇਨ ਦੀ ਦੇਸ਼ 'ਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਹ ਬੱਚਿਆਂ ਦੇ ਫੈਨਟਸੀ ਸ਼ੋਅ, ਬਾਲਵੀਰ ਵਿੱਚ ਮੇਹਰ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।ਇਸੇ ਤਰ੍ਹਾਂ, ਉਸਨੇ ਇਤਿਹਾਸਕ ਡਰਾਮਾ ਲੜੀ ਝਾਂਸੀ ਕੀ ਰਾਣੀ ਵਿੱਚ ਮਣੀਕਰਣਿਕਾ ਰਾਓ/ਰਾਣੀ ਲਕਸ਼ਮੀ ਬਾਈ ਦੀ ਭੂਮਿਕਾ ਵੀ ਨਿਭਾਈ।

Related Post