ਟੈਨਿਸ ਕਿੰਗ 'Roger Federer' ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, 'Laver Cup' 'ਚ ਖੇਡਣਗੇ ਆਖਰੀ ਮੈਚ

By  Lajwinder kaur September 15th 2022 02:17 AM -- Updated: September 15th 2022 09:14 PM

Roger Federer announces retirement: ਟੈਨਿਸ ਜਗਤ ਦੇ ਬੇਤਾਜ ਬਾਦਸ਼ਾਹ, ਸਵੀਡਿਸ਼ ਮਹਾਨ ਰੋਜਰ ਫੈਡਰਰ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਆਪਣੇ ਟਵਿੱਟਰ ਹੈਂਡਲ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 20 ਗਰੈਂਡ ਸਲੈਮ ਜਿੱਤ ਚੁੱਕੇ ਰੋਜਰ ਫੈਡਰਰ ਪਿਛਲੇ ਕੁਝ ਸਾਲਾਂ ਤੋਂ ਸੱਟ ਨਾਲ ਜੂਝ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਸਰਜਰੀ ਕਰਵਾਉਣੀ ਪਈ। ਰੋਜਰ ਆਪਣੀ ਸੱਟ ਅਤੇ ਸਰਜਰੀ ਕਾਰਨ ਪਿਛਲੇ ਕੁਝ ਸਾਲਾਂ ਤੋਂ ਖੇਡ ਦੇ ਕੋਰਟ 'ਤੇ ਆਪਣਾ ਪੁਰਾਣਾ ਜਲਵਾ ਨਹੀਂ ਦਿਖਾ ਪਾ ਰਹੇ ਸਨ। ਇਸ ਦੌਰਾਨ ਰੋਜਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ :  ਗਿੱਪੀ ਗਰੇਵਾਲ ਦੀ ਪਰਿਵਾਰ ਦੇ ਨਾਲ ਨਵੀਂ ਤਸਵੀਰ ਆਈ ਸਾਹਮਣੇ, ਬੱਚਿਆਂ ਅਤੇ ਪਤਨੀ ਨਾਲ ਲੰਡਨ ਬ੍ਰਿਜ਼ ਦੀ ਸੈਰ ਕਰਦੇ ਆਏ ਨਜ਼ਰ

inside image of roger Image Source: Twitter

ਟੈਨਿਸ ਲੇਜੈਂਡ ਰੋਜਰ ਫੈਡਰਰ ਨੇ ਖੁਲਾਸਾ ਕੀਤਾ ਹੈ ਕਿ ਉਹ ਲੇਵਰ ਕੱਪ 2022 ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲੈਣਗੇ। ਫੈਡਰਰ ਨੇ ਵੀਰਵਾਰ ਨੂੰ ਆਪਣੀ ਸੰਨਿਆਸ ਦੀ ਯੋਜਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਲੰਮਾ ਨੋਟ ਸਾਂਝਾ ਕੀਤਾ। ਰੋਜਰ ਨੇ ਸੰਨਿਆਸ ਲੈ ਲਿਆ ਅਤੇ ਕਿਹਾ ਕਿ ਲੰਡਨ ਵਿਚ ਏਟੀਪੀ ਈਵੈਂਟ ਵਿਚ ਲੈਵਰ ਕੱਪ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ।

roger Image Source: Twitter

ਉਨ੍ਹਾਂ ਨੇ ਲਿਖਿਆ – ‘ਪਿਛਲੇ ਸਾਲਾਂ ਵਿੱਚ ਟੈਨਿਸ ਨੇ ਮੈਨੂੰ ਜੋ ਤੋਹਫ਼ੇ ਦਿੱਤੇ ਹਨ, ਉਹ ਬਿਨਾਂ ਸ਼ੱਕ ਉਹ ਲੋਕ ਹਨ ਜੋ ਮੈਨੂੰ ਮੇਰੇ ਸਫਰ ਦੌਰਾਨ ਮਿਲੇ ਹਨ - ਮੇਰੇ ਦੋਸਤ, ਮੇਰੇ ਮੁਕਾਬਲੇਬਾਜ਼ ਅਤੇ ਜ਼ਿਆਦਾਤਰ ਪ੍ਰਸ਼ੰਸਕ ਜੋ ਖੇਡ ਨੂੰ ਇਸ ਦੀ ਵਿਸ਼ੇਸ਼ਤਾ ਦਿੰਦੇ ਹਨ। ਅੱਜ ਮੈਂ ਤੁਹਾਡੇ ਸਾਰਿਆਂ ਨਾਲ ਕੁਝ ਖਬਰਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਲੇਵਰ ਕੱਪ ਦਾ ਆਗਾਮੀ ਐਡੀਸ਼ਨ ਮੇਰਾ ਆਖਰੀ ਏ. ਟੀ. ਪੀ. ਟੂਰਨਾਮੈਂਟ ਹੋਵੇਗਾ’।

Roger Federer Image Source: Twitter

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੇਰੀ ਉਮਰ 41 ਸਾਲ ਹੈ। ਮੈਂ ਆਪਣੇ 24 ਸਾਲਾਂ ਦੇ ਕਰੀਅਰ ਵਿੱਚ 1500 ਤੋਂ ਵੱਧ ਮੈਚਾਂ ਵਿੱਚ ਹਿੱਸਾ ਲਿਆ ਹੈ। ਟੈਨਿਸ ਨੇ ਮੈਨੂੰ ਮੇਰੇ ਸੁਫਨਿਆਂ ਤੋਂ ਵੱਧ ਦਿੱਤਾ ਹੈ। ਪਰ ਹੁਣ ਮੇਰੇ ਲਈ ਟੈਨਿਸ ਤੋਂ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ’।

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅਗਲੇ ਹਫ਼ਤੇ ਤੋਂ ਲੰਡਨ ਵਿੱਚ ਹੋਣ ਵਾਲਾ ਲੈਵਰ ਕੱਪ ਮੇਰੇ ਕਰੀਅਰ ਦਾ ਆਖ਼ਰੀ ਏਟੀਪੀ ਈਵੈਂਟ ਹੋਵੇਗਾ। ਮੈਂ ਭਵਿੱਖ ਵਿੱਚ ਟੈਨਿਸ ਜ਼ਰੂਰ ਖੇਡਾਂਗਾ ਪਰ ਗਰੈਂਡ ਸਲੈਮ ਜਾਂ ਏਟੀਪੀ ਟੂਰ ਵਿੱਚ ਨਹੀਂ’। ਇਸ ਪੋਸਟ ਉੱਤੇ ਰੋਜਰ ਫੈਡਰਰ ਨੂੰ ਚਾਹੁਣ ਵਾਲੇ ਕਮੈਂਟ ਕਰਕੇ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

To my tennis family and beyond,

With Love,

Roger pic.twitter.com/1UISwK1NIN

— Roger Federer (@rogerfederer) September 15, 2022

 

❤️ pic.twitter.com/YxtVWrlXIF

— Roger Federer (@rogerfederer) September 15, 2022

Related Post