‘ਸਰੀ ਵਾਲੀ ਜੱਟੀ’ ਗਾਣਾ ਹੋਵੇਗਾ ਗੁਰਨਾਮ ਭੁੱਲਰ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼

By  Lajwinder kaur September 1st 2019 04:10 PM

ਅਦਿੱਤਿਆ ਸੂਦ ਦੀ ਮਲਟੀ ਸਟਾਰਰ ਫ਼ਿਲਮ ‘ਤੇਰੀ ਮੇਰੀ ਜੋੜੀ’ ਜੋ ਕਿ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਸਿੱਧੂ ਮੂਸੇਵਾਲਾ, ਗੁਰਨਾਮ ਭੁੱਲਰ, ਪ੍ਰਭ ਗਿੱਲ, ਗੁਰਲੇਜ਼ ਅਖ਼ਤਰ ਤੇ ਰਾਸ਼ੀ ਸੂਦ ਵਰਗੇ ਦਿੱਗਜ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣਗੇ।

 

View this post on Instagram

 

2nd song of "Teri meri jodi" Surrey wali jatti releasing 3rd September....... Lo ji Canada de sheher Surrey tu "Surrey wali jatti" aa rahi hai dhamala paan nu, Singer Gurnam Bhullar, lyricist abhi fatehgaria..... King B Chouhan JazzyLee Ballerini #Gurnambhullar

A post shared by Aditya Sood (@adityafilmdirector) on Aug 31, 2019 at 7:45pm PDT

ਹੋਰ ਵੇਖੋ:‘ਜੱਦੀ ਸਰਦਾਰ’ ਦਾ ਅਗਲਾ ਗਾਣਾ ‘ਦਲੇਰੀਆਂ’ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼

ਇਸ ਵਾਰ ਗੁਰਨਾਮ ਭੁੱਲਰ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਫ਼ਿਲਮ ਤੇਰੀ ਮੇਰੀ ਜੋੜੀ ਦਾ ਦੂਜਾ ਗੀਤ 'ਸਰੀ ਵਾਲੀ ਜੱਟੀ' ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ 3 ਸਤੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ। ਇਸ ਗਾਣੇ ਦੇ ਬੋਲ ਅਭੀ ਫਤਿਹਗੜੀਆ ਦੀ ਕਲਮ ‘ਚੋਂ ਨਿਕਲੇ ਨੇ। ਇਸ ਫਿਲਮ ਜ਼ਰੀਏ ਨਾਮਵਰ ਯੂਟਿਊਬਰ ਸੈਮੀ ਗਿੱਲ, ਕਿੰਗ ਬੀ ਚੌਹਾਨ, ਅਦਾਕਾਰਾ ਮੋਨਿਕਾ ਸ਼ਰਮਾ, ਦਿੱਗਜ ਅਦਾਕਾਰ ਯੋਗਰਾਜ ਸਿੰਘ ਤੇ ਉਨ੍ਹਾਂ ਦਾ ਪੁੱਤਰ ਵਿਕਟਰ ਯੋਗਰਾਜ ਸਿੰਘ ਸਮੇਤ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਫ਼ਿਲਮ ਦਾ ਸਕਰੀਨ ਪਲੇਅ, ਡਾਇਲੌਗ ਅਤੇ ਕਹਾਣੀ ਖੁਦ ਅਦਿੱਤਯ ਸੂਦ ਨੇ ਲਿਖੇ ਹਨ।

 

Related Post