'ਤੇਰੀ ਮੇਰੀ ਜੋੜੀ' ਫ਼ਿਲਮ  ਦਾ ਟੀਜ਼ਰ ਆਇਆ ਸਾਹਮਣੇ,ਜੋੜੀਆਂ ਦੀਆਂ ਕਹਾਣੀਆਂ ਸੁਣਾਉਂਦੇ ਨਜ਼ਰ ਆਉਣਗੇ ਯੋਗਰਾਜ ਸਿੰਘ  

By  Shaminder June 15th 2019 12:07 PM

ਸਿੱਧੂ ਮੂਸੇਵਾਲਾ ਦੀ ਫ਼ਿਲਮ ਤੇਰੀ ਮੇਰੀ ਜੋੜੀ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਇਸ ਫ਼ਿਲਮ ਦਾ ਟੀਜ਼ਰ ਬੇੱਹਦ ਦਿਲਚਸਪ ਅਤੇ ਜ਼ਬਰਦਸਤ ਹੈ । ਇਸ ਟੀਜ਼ਰ 'ਚ ਮੁੱਖ ਕਿਰਦਾਰਾਂ ਚੋਂ ਇੱਕ ਕਿਰਦਾਰ ਯੋਗਰਾਜ ਸਿੰਘ ਵੀ ਤੇਰੀ ਮੇਰੀ ਜੋੜੀ ਦੀ ਕਹਾਣੀ ਸੁਣਾਉਂਦੇ ਨਜ਼ਰ ਆ ਰਹੇ ਹਨ । ਜਦਕਿ ਸਿੱਧੂ ਮੂਸੇਵਾਲਾ ਵੀ ਦਬੰਗ ਕਿਰਦਾਰ ਦੇ ਰੂਪ 'ਚ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਫ਼ਿਲਮ ਦਾ ਨਿਰਦੇਸ਼ਨ ਅਦਿੱਤਯ ਸੂਦ ਕਰ ਰਹੇ ਹਨ ।ਸਿੱਧੂ ਮੂਸੇਵਾਲਾ ਪਹਿਲੀ ਵਾਰ ਇਸ ਫ਼ਿਲਮ ਦੇ ਜ਼ਰੀਏ ਆਪਣੀ ਅਦਾਕਾਰੀ ਵਿਖਾਉਣਗੇ ।

ਹੋਰ ਵੇਖੋ :ਸਿੱਧੂ ਮੂਸੇਵਾਲਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣੇ ਪ੍ਰਸ਼ੰਸਕਾਂ ਨਾਲ ਜਨਮ ਦਿਨ, ਵੀਡੀਓ ਵਾਇਰਲ

https://www.youtube.com/watch?v=cC3lefNwt38

ਇਸ ਤੋਂ ਇਲਾਵਾ ਮਸ਼ਹੂਰ ਯੂ ਟਿਊਬਰ ਕਿੰਗ ਬੀ ਚੌਹਾਨ,ਸੈਮੀ ਗਿੱਲ,ਮੋਨਿਕਾ ਸ਼ਰਮਾ,ਕੈਨੇਡੀਅਨ ਐਕਟਰਸ ਜੈਜ਼, ਵਿਕਟਰ ਯੋਗਰਾਜ ਸਿੰਘ, ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਵਰਗੇ ਦਿੱਗਜ ਕਲਾਕਾਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।ਫ਼ਿਲਮ ਦਾ ਸਕਰੀਨ ਪਲੇਅ, ਡਾਇਲੌਗ ਅਤੇ ਕਹਾਣੀ ਖੁਦ ਅਦਿੱਤਯ ਸੂਦ ਨੇ ਲਿਖੇ ਹਨ।

https://www.instagram.com/p/BydN--Ml86X/

ਇਸ ਤੋਂ ਪਹਿਲਾਂ ਅਦਿੱਤਯ ਸੂਦ ਮਰ ਜਾਵਾਂ ਗੁੜ ਖਾ ਕੇ, ਅਤੇ ਓਏ ਹੋਏ ਪਿਆਰ ਹੋ ਗਿਆ, ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫ਼ਿਲਮ ਦਾ ਟੀਜ਼ਰ ਤਾਂ ਜ਼ਬਰਦਸਤ ਹੈ ਪਰ ਇਸ ਦੀ ਕਹਾਣੀ ਲੋਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਇਹ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

Related Post