ਹਿਮੇਸ਼ ਰੇਸ਼ਮੀਆ ਦੀ ਫ਼ਿਲਮ 'ਹੈਪੀ ਹਾਰਡੀ ਐਂਡ ਹੀਰ' ਦੇ ਗੀਤ ਦਾ ਟੀਜ਼ਰ ਆਇਆ ਸਾਹਮਣੇ,ਟੀਜ਼ਰ 'ਚ ਰਾਨੂੰ ਮੰਡਲ ਵੀ ਆਈ ਨਜ਼ਰ

By  Shaminder September 10th 2019 05:05 PM

ਹਿਮੇਸ਼ ਰੇਸ਼ਮੀਆ ਏਨੀਂ ਦਿਨੀਂ ਆਪਣੀ ਫ਼ਿਲਮ 'ਹੈਪੀ ਹਾਰਡੀ ਐਂਡ ਹੀਰ' ਕਰਕੇ ਚਰਚਾ 'ਚ ਹਨ । ਹੈਪੀ ਹਾਰਡੀ ਐਂਡ ਹੀਰ ਦਾ ਜੋ ਕਿ ਰਾਨੂੰ ਮੰਡਲ ਅਤੇ ਹਿਮੇਸ਼ ਰੇਸ਼ਮੀਆ ਦੀ ਆਵਾਜ਼ 'ਚ ਗਾਇਆ ਗਿਆ ਹੈ ਇਸ ਦਾ ਟੀਜ਼ਰ ਸਾਹਮਣੇ ਆਇਆ ਹੈ । ਜਿਸ ਨੂੰ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝਾ ਕੀਤਾ ਹੈ । ਤੇਰੀ ਮੇਰੀ ਕਹਾਣੀ ਦੇ ਟਾਈਟਲ ਹੇਠ ਸਾਹਮਣੇ ਆਏ ਇਸ ਟੀਜ਼ਰ 'ਚ ਗਾਇਕ ਅਤੇ ਅਦਾਕਾਰ ਦੇ ਤੌਰ 'ਤੇ  ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਿਮੇਸ਼ ਰੇਸ਼ਮੀਆ ਦੇ ਨਾਲ-ਨਾਲ ਰਾਨੂੰ ਮੰਡਲ ਨਜ਼ਰ ਆ ਰਹੇ ਨੇ ।

ਹੋਰ ਵੇਖੋ: ਰਾਨੂੰ ਮੰਡਲ ਤੋਂ ਗਾਣਾ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਕੀ-ਕੀ ਪਾਪੜ ਵੇਲਣੇ ਪਏ, ਵੀਡੀਓ ਆਇਆ ਸਾਹਮਣੇ

https://www.instagram.com/p/B2Og7-Vjz7o/

ਦੱਸ ਦਈਏ ਕਿ ਇਹ ਉਹੀ ਪਹਿਲਾ ਗੀਤ ਹੈ ਜਿਸ ਨਾਲ ਰਾਨੂੰ ਮੰਡਲ ਦੀ ਬਾਲੀਵੁੱਡ 'ਚ ਐਂਟਰੀ ਹੋਈ ਹੈ ਅਤੇ ਇਸੇ ਗੀਤ ਨੇ ਰਾਨੂੰ ਮੰਡਲ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ । ਇਸ ਫ਼ਿਲਮ ਤੋਂ ਹਿਮੇਸ਼ ਰੇਸ਼ਮੀਆ ਨੂੰ ਬਹੁਤ ਉਮੀਦਾਂ ਨੇ ।

https://www.instagram.com/p/Bz-doF3jmG_/

ਦੱਸ ਦਈਏ ਕਿ ਰਾਨੂੰ ਮੰਡਲ ਰੇਲਵੇ ਸਟੇਸ਼ਨ 'ਤੇ ਗਾਉਂਦੀ ਸੀ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਰਾਨੂੰ ਮੰਡਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਿਆ ਸੀ ਤੇ ਉਹ ਰਾਤੋ ਰਾਤ ਸਟਾਰ ਬਣ ਗਈ ਸੀ ।

Related Post