ਕਿਸਾਨ ਅੰਦੋਲਨ ’ਤੇ ਚੁੱਪ ਧਾਰਨ ਵਾਲੇ ਬਾਲੀਵੁੱਡ ਕਲਾਕਾਰਾਂ ਨੂੰ ਭੁਗਤਣਾ ਪਿਆ ਖਾਮਿਆਜ਼ਾ, ਕਿਸਾਨਾਂ ਨੇ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਰੋਕੀ

By  Rupinder Kaler January 11th 2021 03:00 PM -- Updated: January 11th 2021 03:01 PM

ਕਿਸਾਨ ਅੰਦੋਲਨ ਦਾ ਅਸਰ ਹੁਣ ਬਾਲੀਵੁੱਡ ਤੇ ਵੀ ਦਿਖਾਈ ਦੇਣ ਲੱਗਾ ਹੈ । ਇਸ ਸਭ ਦੇ ਚਲਦੇ ਬਾਲੀਵੁੱਡ ਅਦਾਕਾਰਾਂ ਦਾ ਵੀ ਵਿਰੋਧ ਸ਼ੁਰੂ ਹੋ ਗਿਆ ਹੈ ਕਿਉਂਕਿ ਕਿਸਾਨਾਂ ਦਾ ਮੰਨਣਾ ਹੈ ਕਿ ਬਾਲੀਵੁੱਡ ਦੇ ਅਦਾਕਾਰ ਪੰਜਾਬ ਵਿੱਚ ਆ ਕੇ ਫ਼ਿਲਮਾਂ ਦੀ ਸ਼ੂਟਿੰਗ ਕਰਦੇ ਹਨ, ਇੱਥੋਂ ਤੱਕ ਕਿ ਪੰਜਾਬੀ ਸੱਭਿਆਚਾਰ ਨੂੰ ਵੀ ਫ਼ਿਲਮਾਂ ਵਿੱਚ ਦਿਖਾਇਆ ਜਾਂਦਾ ਹੈ । ਪਰ ਹਾਲੇ ਤੱਕ ਕਿਸੇ ਵੀ ਬਾਲੀਵੁੱਡ ਅਦਾਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਨਹੀਂ ਦਿੱਤਾ ।

kisaan

ਹੋਰ ਪੜ੍ਹੋ :

ਬਿੱਗ ਬੌਸ ‘ਚੋਂ ਬਾਹਰ ਆਉਣ ਤੋਂ ਬਾਅਦ ਜੈਸਮੀਨ ਭਸੀਨ ਨੇ ਲਿਖੀ ਇਮੋਸ਼ਨਲ ਪੋਸਟ

ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਦੇ ਹੱਕ ਵਿੱਚ ਨਿੱਤਰੇ ਕਲਾਕਾਰ, ਐਮੀ ਵਿਰਕ ਤੇ ਅਫ਼ਸਾਨਾ ਖ਼ਾਨ ਨੇ ਸਾਂਝੀ ਕੀਤੀ ਵੀਡੀਓ

ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਬਸੀ ਪਠਾਣਾ ਵਿੱਚ ਫਿਲਮ ਦੀ ਸ਼ੂਟਿੰਗ ਲਈ ਆਈ ਟੀਮ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੇ ਜਾਨ੍ਹਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ ਹੋਣੀ ਸੀ ਜਿਸ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਰੋਕ ਦਿੱਤਾ ਹੈ । ਬਸੀ ਪਠਾਣਾਂ ਵਿਚ ਹਿੰਦੀ ਫਿਲਮ 'ਜੈਰੀ ਨੰਬਰ ਵਨ' ਦੀ ਸ਼ੂਟਿੰਗ ਐਤਵਾਰ ਤੋਂ ਸ਼ੁਰੂ ਹੋਣੀ ਸੀ।

ਇਸ ਦੌਰਾਨ ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨ ਸ਼ੂਟਿੰਗ ਵਾਲੀ ਥਾਂ ਪਹੁੰਚੇ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਅਤੇ ਬਾਲੀਵੁੱਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਫਿਲਮ ਦੀ ਟੀਮ ਨਾਲ ਸਬੰਧਤ ਲਾਲਜੀਤ ਸਿੰਘ ਅਤੇ ਮਨੀਸ਼ ਵਾਲੀਆ ਉੱਥੇ ਪਹੁੰਚੇ ਤੇ ਨੌਜਵਾਨਾਂ ਨੂੰ ਦੱਸਿਆ ਕਿ ਉਹ ਵੀ ਕਿਸਾਨਾਂ ਦੇ ਨਾਲ ਹਨ। ਉਸ ਨੇ ਭਰੋਸਾ ਦਿੱਤਾ ਕਿ ਉਹ ਜਦ ਤੱਕ ਕਿਸਾਨ ਸੰਤੁਸ਼ਟ ਨਹੀਂ ਹੋਣਗੇ ਸ਼ੂਟਿੰਗ ਨਹੀਂ ਕਰਨਗੇ।

Related Post