ਦਰਸ਼ਨ ਕਰੋ ਉਸ ਜਗ੍ਹਾ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਮੰਨਦੇ ਹਨ ਗੁਰੂ ਤੇ ਮੁਸਲਮਾਨ ਪੀਰ , ਦੇਖੋ ਵੀਡਿਓ 

By  Rupinder Kaler November 26th 2018 10:47 AM

ਕਰਤਾਰਪੁਰ ਸਾਹਿਬ ਉਹ ਮੁਕੱਦਸ ਜਗ੍ਹਾ ਹੈ ਜਿੱਥੇ ਜਗਤ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਵੱਧ ਸਮਾਂ ਯਾਨੀ 17-18 ਸਾਲ ਗੁਜਾਰਿਆ ਸਨ ਤੇ ਇਹ ਹੀ ਉਹ ਜਗ੍ਹਾ ਹੈ ਜਿੱਥੇ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ। ਕਰਤਾਰਪੁਰ ਸਾਹਿਬ ਦਾ ਨਾਮ ਵੀ ਗੁਰੂ ਨਾਨਕ ਦੇਵ ਜੀ ਖੁਦ ਰੱਖਿਆ ਸੀ। ਕਰਤਾਰ ਦਾ ਸ਼ਾਬਦਿਕ ਅਰਥ ਹੁੰਦਾ 'ਕਰਤਾ'। ਗੁਰੁ ਨਾਨਕ ਦੇਵ ਜੀ ਨੇ ਹੀ ਇੱਥੇ ਸਭ ਤੋਂ ਵੱਧ ਸਮਾਂ ਨਹੀਂ ਬਿਤਾਇਆ ਇੱਥੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਵੀ ਆਪਣੀ ਜ਼ਿੰਦਗੀ ਦੇ ਕਈ ਸਾਲ ਬਿਤਾਏ ।

ਹੋਰ ਵੇਖੋ : ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ ‘ਟਾਈਮ’ ਗੀਤ

ਗੁਰੁ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਇੱਥੇ ਹੀ ਗੁਰਤਾਗੱਦੀ ਦਿੱਤੀ ਗਈ ਤੇ ਉਨ੍ਹਾਂ ਨੂੰ ਸਿੱਖਾਂ ਦੇ ਦੂਜੇ ਗੁਰੂ ਵਜੋਂ ਥਾਪਿਆ ਗਿਆ।ਜਿਸ ਜਗ੍ਹਾ 'ਤੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਹੈ ਉਥੇ ਗੁਰੂ ਜੀ ਦੀ ਰਿਹਾਇਸ਼ ਸੀ ਇਥੇ ਹੀ ਉਹ ਖੇਤੀ ਕਰਦੇ ਸਨ ਰਾਵੀ ਦੇ ਦੂਜੇ ਪਾਸੇ ਪਹੁੰਚ ਕੇ ਮਾਲਕ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ।

ਹੋਰ ਵੇਖੋ : ਜੈਜ਼ੀ ਬੀ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇਣ ਦਾ ਫੈਸਲੇ ਦਾ ਕੀਤਾ ਸਵਾਗਤ ,ਵੇਖੋ ਵੀਡਿਓ

ਜਿਥੇ ਗੁਰਦੁਆਰਾ ਡੇਰਾ ਬਾਬਾ ਨਾਨਕ ਬਣਿਆ ਹੋਇਆ ਹੈ।ਕਰਤਾਰਪੁਰ ਸਾਹਿਬ ਦੇ ਕੋਲ ਹੀ ਇੱਕ ਖੂਹ ਹੈ ਜਿਸ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਨਾਲ ਹੈ। ਇਸ ਖੂਹ ਦਾ ਪਾਣੀ ਕਦੇ ਨਹੀਂ ਸੁਕਦਾ, ਅੱਜ ਵੀ ਇਸ ਖੂਹ ਵਿੱਚ ਪਾਣੀ ਹੈ । ਗੁਰਦੁਆਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਦਾਖ਼ਲ ਹੁੰਦੇ ਹੀ, ਸੱਜੇ ਪਾਸੇ ਵਿਹੜਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਗੁਰੁ ਨਾਨਕ ਦੇਵ ਜੀ ਦੀ ਦਰਗਾਹ ਸਾਹਿਬ ਬਣੀ ਹੋਈ ਹੈ।

ਹੋਰ ਵੇਖੋ : ਪੀਟੀਸੀ ਮਿਊਜ਼ਿਕ ਅਵਾਰਡ 2018 ਨੋਮੀਨੇਸ਼ਨ’ ਪ੍ਰੋਗਰਾਮ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ

https://www.youtube.com/watch?v=Vko7fH0A1-Y

ਇਹ ਉਹ ਸਥਾਨ ਜਿੱਥੇ ਮੁਸਲਮਾਨ ਭਾਈਚਾਰਾ ਅੱਜ ਗੁਰੂ ਸਾਹਿਬ ਨੂੰ ਸਜਦਾ ਕਰਦਾ ਹੈ । ਦਰਗਾਹ ਸਾਹਿਬ ਦੇ ਨਾਲ ਹੀ 'ਸਮਾਧੀ' ਬਣੀ ਹੋਈ ਹੈ, ਇਸ ਜਗ੍ਹਾ 'ਤੇ ਹਿੰਦੂ ਅਤੇ ਸਿੱਖ ਭਾਈਚਾਰਾ ਮੱਥਾ ਟੇਕਦਾ ਹੈ । ਸੋ ਇਸੇ ਕਰਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਰ ਉਸ ਸਖਸ਼ ਦਾ ਮਨ ਲੋਚਦਾ ਹੈ ਜਿਹੜਾ ਗੁਰੁ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ ।

Related Post