‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

By  Lajwinder kaur September 13th 2021 04:08 PM -- Updated: September 13th 2021 04:10 PM

ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ‘ਚ ਰੌਣਕਾਂ ਮੁੜ ਤੋਂ ਪਰਤਣੀਆਂ ਸ਼ੁਰੂ ਹੋ ਗਈਆਂ ਨੇ। ਜਿਸ ਕਰਕੇ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਵੀਕੈਂਡ ਦੇ ਰਿਲੀਜ਼ ਹੋਈ ਦੋਸਤਾਂ ਦੇ ਪਿਆਰ ਨੂੰ ਪੇਸ਼ ਕਰਦੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ Yaar Anmulle Returns। ਫ਼ਿਲਮ ਨੂੰ ਬਾਕਸ ਆਫ਼ਿਸ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵੀ ਫ਼ਿਲਮ ਦੀ ਖੂਬ ਤਾਰੀਫ ਹੋ ਰਹੀ ਹੈ।

Harish Verma-Yuvraaj Hans-Prabh Gill Yaar Anmulle Returns Trailer

ਹੋਰ ਪੜ੍ਹੋ : ‘ਪਿਆਰ ਤੇ ਦੋਸਤੀ’ ਦੇ ਵਿਚਕਾਰ ਫਸੇ ਸਰਗੁਣ ਮਹਿਤਾ ਤੇ ਐਮੀ ਵਿਰਕ, ਦਿਲਾਂ ਨੂੰ ਛੂਹ ਰਿਹਾ ਹੈ ‘ਕਿਸਮਤ-2’ ਦਾ ਟ੍ਰੇਲਰ

ਬਾਲ ਕਲਾਕਾਰ Kishtu_k ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਪਾ ਕੇ ਯਾਰ ਅਣਮੁੱਲੇ ਫ਼ਿਲਮ ਦੀ ਤਾਰੀਫ ਕੀਤੀ ਹੈ ਤੇ ਲੋਕਾਂ ਨੂੰ ਵੱਧ ਚੜ੍ਹੇ ਇਸ ਫ਼ਿਲਮ ਨੂੰ ਦੇਖਣ ਦੀ ਗੱਲ ਵੀ ਆਖੀ ਹੈ। ਉੱਧਰ ਨੌਜਵਾਨ ਵੀ ਇਸ ਫ਼ਿਲਮ ਦੀ ਵਾਹ ਵਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’

kistu k yaar anmulle returns-min

ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਤੋਂ ਇਲਾਵਾ ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਕਿਰਦਾਰਾਂ ਚ ਨਜ਼ਰ ਆ ਰਹੀਆਂ ਨੇ। ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਇੰਦਰਜੀਤ ਗਿੱਲ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ । ਇਸ ਫ਼ਿਲਮ ਦਾ ਅਨੰਦ ਦਰਸ਼ਕ ਆਪਣੇ ਨੇੜਲੇ ਸਿਨੇਮਾ ਘਰਾਂ ‘ਚ ਜਾ ਕੇ ਲੈ ਸਕਦੇ ਨੇ। ਕਿਉਂਕਿ ਇੱਕ ਲੰਬੇ ਅਰਸੇ ਤੋਂ ਬਾਅਦ ਬੰਦ ਪਏ ਸਿਨੇਮਾ ਘਰ ਖੁਲ੍ਹੇ ਨੇ। ਦੱਸ ਦਈਏ ਫ਼ਿਲਮ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

inside imge of yaar anmulle returnas-min

 

 

View this post on Instagram

 

A post shared by Kishtu_k ( Kanishtha Kaushik ) (@kishtu_k)

 

 

View this post on Instagram

 

A post shared by PTC Punjabi (@ptcpunjabi)

Related Post