ਮਾਹੀ ਬ੍ਰਦਰਸ ਵੱਲੋਂ ਗਾਇਆ ਗੀਤ ‘ਪਿੰਡ ਬਦਲ ਗਿਆ’ ਨੂੰ ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

By  Shaminder September 17th 2020 06:50 PM -- Updated: September 18th 2020 02:22 PM

ਮਾਹੀ ਬ੍ਰਦਰਸ ਵੱਲੋਂ ਗਾਇਆ ਗਿਆ ਅਤੇ ‘ਪਿੰਡ ਬਦਲ ਗਿਆ’ ਟਾਈਟਲ ਹੇਠ ਪਿਛਲੇ ਦਿਨੀਂ ਪੀਟੀਸੀ ਰਿਕਾਰਡਜ਼ ‘ਤੇ ਰਿਲੀਜ ਹੋਏ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਮਨਦੀਪ ਮਾਹੀ ਅਤੇ ਮਾਹੀ ਨੂਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।ਗੀਤ ਦੇ ਬੋਲ ਧਰਮਾ ਹਰਿਆਊ ਨੇ ਲਿਖੇ ਨੇ ਅਤੇ ਮਿਊਜ਼ਿਕ ਰੋਜਰ ਨੇ ਦਿੱਤਾ ਹੈ ।

ਹੋਰ ਪੜ੍ਹੋ: ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਵੇਗਾ ਰਾਏ ਜੁਝਾਰ ਦਾ ਗੀਤ ‘ਸਮਾਇਲ’, ਟੀਜ਼ਰ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

Mahi brothers Mahi brothers

ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ‘ਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ । ਮਾਹੀ ਬ੍ਰਦਰਸ ਦਾ ਇਹ ਗੀਤ ਦੀ ਉਨ੍ਹਾਂ ਦੇ ਪ੍ਰੰਸ਼ਸਕਾਂ ਨੂੰ ਵੀ ਬਹੁਤ ਪਸੰਦ ਆਇਆ ਹੈ ।

ਇਸ ਗੀਤ ‘ਚ ਪਿੰਡਾਂ ਦੇ ਬਦਲਦੇ ਰੂਪ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਸ਼ੀਨੀ ਯੁੱਗ ਆਉਣ ਦੇ ਨਾਲ ਪੰਜਾਬ ਦਾ ਬਹੁਤ ਹੀ ਖੂਬਸੂਰਤ ਵਿਰਸਾ ਵਿੱਸਰਦਾ ਜਾ ਰਿਹਾ ਹੈ ਅਤੇ ਕੁੜੀਆਂ ਦੇ ਸ਼ੌਂਕ ਵੀ ਬਦਲਦੇ ਜਾ ਰਹੇ ਹਨ ਤੀਆਂ ਅਤੇ ਤ੍ਰਿੰਝਣਾਂ ਗਾਇਬ ਹੋ ਚੁੱਕੀਆਂ ਹਨ ।

ਇਸ ਦੇ ਨਾਲ ਹੀ ਬੱਚਿਆਂ ਦੀ ਮਾਨਸਿਕਤਾ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਹਿਲਾਂ ਬੱਚੇ ਆਪਣੇ ਦਾਦੇ ਦਾਦੀ ਤੋਂ ਕਥਾ ਕਹਾਣੀਆਂ ਸੁਣਦੇ ਹੁੰਦੇ ਸਨ ਪਰ ਅੱਜ ਕੱਲ੍ਹ ਦੇ ਬੱਚੇ ਆਪਣੇ ਮੋਬਾਈਲ ਗੇਮਸ ਅਤੇ ਸੈਲਫੀਆਂ ‘ਚ ਹੀ ਉਲਝ ਕੇ ਰਹਿ ਗਏ ਜਿਸ ਕਾਰਨ ਕਿਤੇ ਨਾ ਕਿਤੇ ਸਾਡੀਆਂ ਰਸਮਾਂ ਅਤੇ ਬੇਸ਼ਕੀਮਤੀ ਰਿਸ਼ਤੇ ਵਿਸਰ ਚੁੱਕੇ ਹਨ ।

Related Post