ਸੜਕ ‘ਤੇ ਚਾਹ ਵੇਚਦਾ ਨਜ਼ਰ ਆਇਆ ਕਪਿਲ ਸ਼ਰਮਾ ਦੇ ਸ਼ੋਅ ਦਾ ਇਹ ਸਟਾਰ

By  Shaminder April 9th 2022 06:25 PM

ਕਪਿਲ ਸ਼ਰਮਾ ਦੇ ਨਾਲ ਕੰਮ ਕਰਨ ਵਾਲੇ ਸੁਨੀਲ ਗਰੋਵਰ (Sunil Grover)  ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਕਾਮੇਡੀਅਨ ਚਾਹ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੀਲ ਗਰੋਵਰ ਸੜਕ ਦੇ ਕਿਨਾਰੇ ਚਾਹ ਬਣਾ ਰਹੇ ਹਨ। ਇਸ ਵੀਡੀਓ ਨੂੰ ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

image From instagram

ਹੋਰ ਪੜ੍ਹੋ : ਸੁਨੀਲ ਗਰੋਵਰ ਹਾਰਟ ਸਰਜਰੀ ਤੋਂ ਬਾਅਦ ਪਹਿਲੀ ਵਾਰ ਹੋਏ ਸਪਾਟ, ਫੈਨਜ਼ ਨੂੰ ਦਿੱਤਾ ਹੈਲਥ ਅਪਡੇਟ

ਜਿਸ 'ਚ ਉਹ ਗੜ੍ਹਵਾਲ 'ਚ ਚਾਹ ਦੇ ਸਟਾਲ 'ਤੇ ਚਾਹ ਬਣਾਉਂਦੇ ਨਜ਼ਰ ਆ ਰਹੇ ਹਨ। ਸੜਕ ਕਿਨਾਰੇ ਠੇਲੇ 'ਤੇ ਖੜ੍ਹਾ ਸੁਨੀਲ ਬੜੇ ਹੀ ਸਾਦੇ ਢੰਗ ਨਾਲ ਚਾਹ ਬਣਾ ਰਿਹਾ ਹੈ ਤੇ ਦੁਕਾਨ ਦਾ ਮਾਲਕ ਉਸ ਦੇ ਕੋਲ ਖੜ੍ਹਾ ਉਸ ਵੱਲ ਬੜੇ ਪਿਆਰ ਨਾਲ ਦੇਖ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਸ 'ਤੇ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।

image From instagarm

ਕਪਿਲ ਸ਼ਰਮਾ ਦੇ ਸ਼ੋਅ ‘ਚ ਸੁਨੀਲ ਗਰੋਵਰ ਗੁੱਥੀ ਕਿਰਦਾਰ ਦੇ ਕਾਰਨ ਕਾਫੀ ਮਸ਼ਹੂਰ ਹੋਏ ਸਨ ਅਤੇ ਉਨ੍ਹਾਂ ਦੇ ਇਸ ਕਿਰਦਾਰ ਨੂੰ ਭਰਪੂਰ ਪਿਆਰ ਵੀ ਮਿਲਿਆ ਹੈ ।ਦੱਸ ਦਈਏ ਕਿ ਹਾਲ ਹੀ ‘ਚ ਸੁਨੀਲ ਗਰੋਵਰ ਦੀ ਸਰਜਰੀ ਵੀ ਹੋਈ ਸੀ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਿਤ ਵੀ ਸਨ ।ਪਰ ਹੁਣ ਉਹ ਰਿਕਵਰ ਹੋ ਰਹੇ ਹਨ ਅਤੇ ਮੁੜ ਤੋਂ ਟੀਵੀ ਇੰਡਸਟਰੀ ‘ਚ ਸਰਗਰਮ ਹੋ ਰਹੇ ਹਨ ।

 

View this post on Instagram

 

A post shared by Sunil Grover (@whosunilgrover)

Related Post