ਰਵਿੰਦਰ ਗਰੇਵਾਲ ਮੁੜ ਤੋਂ 'ਟਰੱਕਾਂ ਵਾਲਿਆਂ' ਲਈ ਲੈ ਕੇ ਆਏ ਇਹ ਗੀਤ

By  Shaminder October 4th 2019 04:26 PM

ਰਵਿੰਦਰ ਗਰੇਵਾਲ ਦੀ ਆਵਾਜ਼ 'ਚ ਗੀਤ ਟਰੱਕਾਂ ਵਾਲੇ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਜੱਟਾਂ ਦੇ ਕਿੱਤਿਆਂ ਨੂੰ ਦਰਸਾਇਆ ਗਿਆ ਹੈ ਕਿ ਜੱਟ ਜਾਂ ਤਾਂ ਖੇਤੀ ਕਰਦੇ ਨੇ ਜਾਂ ਫਿਰ ਉਹ ਟਰੱਕ ਡਰਾਈਵਰੀ ਦੇ ਕਿੱਤੇ ਨੂੰ ਅਪਣਾਉਂਦੇ ਹਨ । ਇਸ ਗੀਤ 'ਚ ਜੱਟ ਦੀ ਮੜਕ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਕਾਰ ਵਾਲੀ ਕੁੜੀ ਨੂੰ ਵੀ ਦਿਖਾਇਆ ਗਿਆ ਹੈ ਕਿ ਉਸ ਦੇ ਟਰੱਕ ਦੇ ਬਰਾਬਰ ਕਾਰ ਕੁਝ ਵੀ ਨਹੀਂ ਹੈ ।

ਹੋਰ ਵੇਖੋ:ਫ਼ਿਲਮ ‘ਡੰਗਰ ਡਾਕਟਰ’ ‘ਚ ਜਾਨਵਰਾਂ ਨਾਲ ਮੋਹ ਰੱਖਣ ਵਾਲੇ ਰਵਿੰਦਰ ਗਰੇਵਾਲ ਨੇ ਆਪਣੇ ਘਰ ‘ਚ ਵੀ ਪਾਲੇ ਹਨ ਪਾਲਤੂ ਜਾਨਵਰ

ਗੀਤ ਦੇ ਬੋਲ ਰਮਾ ਜੈਨਪੁਰੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਜੇ ਕੇ ਨੇ ਦਿੱਤਾ ਹੈ । ਰਵਿੰਦਰ ਗਰੇਵਾਲ ਦਾ ਸਾਥ ਦਿੱਤਾ ਹੈ ਪ੍ਰੀਤ ਥਿੰਦ ਨੇ । ਦੋਵਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਰਵਿੰਦਰ ਗਰੇਵਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B2-1oMogGV2/

ਇਸ ਦੇ ਨਾਲ ਹੀ ਅਦਾਕਾਰੀ ਦੇ ਖੇਤਰ 'ਚ ਵੀ ਉਹ ਮੱਲਾਂ ਮਾਰ ਚੁੱਕੇ ਨੇ । ਹੁਣ ਤੱਕ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਨੇ ।

 

Related Post