ਫ਼ਿਲਮ ‘ਡੰਗਰ ਡਾਕਟਰ’ ‘ਚ ਜਾਨਵਰਾਂ ਨਾਲ ਮੋਹ ਰੱਖਣ ਵਾਲੇ ਰਵਿੰਦਰ ਗਰੇਵਾਲ ਨੇ ਆਪਣੇ ਘਰ ‘ਚ ਵੀ ਪਾਲੇ ਹਨ ਪਾਲਤੂ ਜਾਨਵਰ

Written by  Shaminder   |  September 07th 2019 12:19 PM  |  Updated: September 07th 2019 12:20 PM

ਫ਼ਿਲਮ ‘ਡੰਗਰ ਡਾਕਟਰ’ ‘ਚ ਜਾਨਵਰਾਂ ਨਾਲ ਮੋਹ ਰੱਖਣ ਵਾਲੇ ਰਵਿੰਦਰ ਗਰੇਵਾਲ ਨੇ ਆਪਣੇ ਘਰ ‘ਚ ਵੀ ਪਾਲੇ ਹਨ ਪਾਲਤੂ ਜਾਨਵਰ

ਰਵਿੰਦਰ ਗਰੇਵਾਲ ਦੀ ਫ਼ਿਲਮ ‘ਡੰਗਰ ਡਾਕਟਰ’ ਪੀਟੀਸੀ ਪੰਜਾਬੀ ‘ਤੇ 8 ਸਤੰਬਰ,ਦਿਨ ਐਤਵਾਰ ਨੂੰ ਦੁਪਹਿਰ 12:30 ਵਜੇ ਵਿਖਾਈ ਜਾਵੇਗੀ । ਇਸ ਫ਼ਿਲਮ ‘ਚ ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਆਪਣੀ ਅਦਾਕਾਰੀ ਅਤੇ ਹਾਸੋਹੀਣੇ ਅੰਦਾਜ਼ ‘ਚ ਢਿੱਡੀਂ ਪੀੜਾਂ ਪਾਉਣਗੇ । ਇਸ ਤੋਂ ਇਲਾਵਾ ਕਰਮਜੀਤ ਅਨਮੋਲ,ਬੀਐੱਨ ਸ਼ਰਮਾ ਅਤੇ ਸਰਦਾਰ ਸੋਹੀ ਅਤੇ ਸਾਰਾ ਗੁਰਪਾਲ ਵੀ ਆਪਣੀ ਅਦਾਕਾਰੀ ਨਾਲ ਦਿਲ ਜਿੱਤਣਗੇ ।

ਹੋਰ ਵੇਖੋ:ਗਾਇਕ ਰਵਿੰਦਰ ਗਰੇਵਾਲ ਦੇ ਨਵੇਂ ਗੀਤ ‘ਗੇੜੇ ਮਾਰਦਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇਸ ਫ਼ਿਲਮ ‘ਚ ਕਾਮੇਡੀ ਦੇ ਨਾਲ-ਨਾਲ ਰਵਿੰਦਰ ਗਰੇਵਾਲ ਦਾ ਰੋਮਾਂਸ ਵੀ ਵੇਖਣ ਨੂੰ ਮਿਲੇਗਾ। ਰਵਿੰਦਰ ਗਰੇਵਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਘਰ ਵਿੱਚ ਵੀ ਪਾਲਤੂ ਜਾਨਵਰ ਰੱਖੇ ਹੋਏ ਨੇ ਅਤੇ ਇਸ ਫ਼ਿਲਮ ‘ਚ ਉਨ੍ਹਾਂ ਨੇ ਜੈਲੀ ਨਾਂਅ ਦੇ ਡਾਕਟਰ ਦਾ ਕਿਰਦਾਰ ਨਿਭਾਇਆ ਹੈ ।

ਪਰ ਜਿਸ ਕੁੜੀ ਨਾਲ ਜੈਲੀ ਨੂੰ ਪਿਆਰ ਹੈ ਉਸ ਦੇ ਪਿਤਾ ਨੂੰ ਜਾਨਵਰ ਬਿਲਕੁਲ ਵੀ ਪਸੰਦ ਨਹੀਂ ।ਹੁਣ ਜੈਲੀ ਆਪਣਾ ਪਿਆਰ ਪਾਉਣ ਲਈ ਕੀ-ਕੀ ਪਾਪੜ ਵੇਲਦਾ ਹੈ ਇਹ ਸਭ ਵੇਖਣ ਨੂੰ ਮਿਲੇਗਾ ਫ਼ਿਲਮ ‘ਡੰਗਰ ਡਾਕਟਰ’ ਚ ਐਤਵਾਰ ਨੂੰ ਦੁਪਹਿਰ 12:30 ਵਜੇ, ਵੇਖਣਾ ਨਾਂ ਭੁੱਲਣਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network