ਅੰਮ੍ਰਿਤਸਰ ਦੇ ਇਸ ਛੋਟੇ ਨਿਹੰਗ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
Shaminder
August 10th 2021 12:19 PM --
Updated:
August 10th 2021 12:33 PM
ਜਿਸ ਦਾ ਕੋਈ ਵੀ ਸਹਾਰਾ ਨਹੀਂ ਹੁੰਦਾ, ਉਸ ਦੀ ਬਾਂਹ ਉਹ ਮਾਲਕ ਖੁਦ ਫੜਦਾ ਹੈ ਅਤੇ ਉਸ ਦੇ ਜੀਵਨ ਦਾ ਕੋਈ ਨਾਂ ਕੋਈ ਹੀਲਾ ਵਸੀਲਾ ਬਣਾ ਹੀ ਦਿੰਦਾ ਹੈ । ਅਜਿਹਾ ਹੀ ਕੁਝ ਹੋਇਆ ਹਰਮਨਦੀਪ ਸਿੰਘ ਤੂਫ਼ਾਨ (Harmandeep Singh Toofan) ਦੇ ਨਾਲ । ਜਿਸ ਦੇ ਮਾਪਿਆਂ ਨੇ ਉਸ ਨੂੰ ਦੁਤਕਾਰ ਦਿੱਤਾ, ਪਰ ਗੁਰੂ ਘਰ ‘ਚ ਆ ਕੇ ਉਸ ਦਾ ਜੀਵਨ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ।ਸੋਸ਼ਲ ਮੀਡੀਆ ‘ਤੇ ਏਨੀਂ ਦਿਨੀਂ ਇਸ ਬੱਚੇ (Harmandeep Singh Toofan) ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਦਾ ਗ੍ਰੇਟ ਅੰਮ੍ਰਿਤਸਰ (Amritsar )ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ ।ਇਸ ਵੀਡੀਓ ਦੇ ਨਾਲ ਬੱਚੇ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ।