ਅੰਮ੍ਰਿਤਸਰ ਦੇ ਇਸ ਛੋਟੇ ਨਿਹੰਗ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

written by Shaminder | August 10, 2021

ਜਿਸ ਦਾ ਕੋਈ ਵੀ ਸਹਾਰਾ ਨਹੀਂ ਹੁੰਦਾ, ਉਸ ਦੀ ਬਾਂਹ ਉਹ ਮਾਲਕ ਖੁਦ ਫੜਦਾ ਹੈ ਅਤੇ ਉਸ ਦੇ ਜੀਵਨ ਦਾ ਕੋਈ ਨਾਂ ਕੋਈ ਹੀਲਾ ਵਸੀਲਾ ਬਣਾ ਹੀ ਦਿੰਦਾ ਹੈ । ਅਜਿਹਾ ਹੀ ਕੁਝ ਹੋਇਆ ਹਰਮਨਦੀਪ ਸਿੰਘ ਤੂਫ਼ਾਨ (Harmandeep Singh Toofan) ਦੇ ਨਾਲ । ਜਿਸ ਦੇ ਮਾਪਿਆਂ ਨੇ ਉਸ ਨੂੰ ਦੁਤਕਾਰ ਦਿੱਤਾ, ਪਰ ਗੁਰੂ ਘਰ ‘ਚ ਆ ਕੇ ਉਸ ਦਾ ਜੀਵਨ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ।ਸੋਸ਼ਲ ਮੀਡੀਆ ‘ਤੇ ਏਨੀਂ ਦਿਨੀਂ ਇਸ ਬੱਚੇ (Harmandeep Singh Toofan)  ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਦਾ ਗ੍ਰੇਟ ਅੰਮ੍ਰਿਤਸਰ (Amritsar )ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ ।ਇਸ ਵੀਡੀਓ ਦੇ ਨਾਲ ਬੱਚੇ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ।

Harmandeep,,, Image From Instagram

ਹੋਰ ਪੜ੍ਹੋ : 5ਜੀ ਟੈਕਨਾਲੋਜੀ ਕਿੰਨੀ ਹੈ ਖ਼ਤਰਨਾਕ ਜੂਹੀ ਚਾਵਲਾ ਨੇ ਪੇਸ਼ ਕੀਤੇ ਸਬੂਤ, ਵੀਡੀਓ ਕੀਤੀ ਸਾਂਝੀ 

ਹੈਰੀਟੇਜ ਸਟਰੀਟ ਵਿਖੇ ਪਿਆਰਾ ਨਿਹੰਗ ਸਿੰਘ- ਇਸਦਾ ਨਾਮ ਹਰਮਨਦੀਪ ਸਿੰਘ ਤੂਫਾਨ ਹੈ, ਮਾਤਾ -ਪਿਤਾ ਮੁਸਲਮਾਨ ਸਨ, 2 ਸਾਲ ਦੀ ਉਮਰ ਵਿੱਚ ਮਾਂ ਦੀ ਮੌਤ ਹੋ ਗਈ ਸੀ, ਪਿਤਾ ਨੇ ਉਸਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਛੱਡ ਦਿੱਤਾ ਅਤੇ ਭੱਜ ਗਏ ਹੁਣ ਉਹ ਇੱਕ ਗੁਰਸਿੱਖ ਹੈ, ਮਿਹਨਤ ਕਰ ਰਿਹਾ ਹੈ।ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਹੀ ਸੌਂਦਾ ਹੈ।


ਉਹ ਸਿਰਫ 14ਸਾਲ ਦਾ ਹੈ ਅਤੇ ਉਸਦੇ ਪਰਿਵਾਰ ਵਿੱਚੋਂ ਕੋਈ ਨਹੀਂ ਹੈ ਪਰ ਉਹ ਸੰਗਤ ਨੂੰ ਆਪਣਾ ਪਰਿਵਾਰ ਮੰਨਦਾ ਹੈ ।ਉਸ ਨੂੰ ਆਪਣੀ ਜ਼ਿੰਦਗੀ ਬਾਰੇ ਕੋਈ ਸ਼ਿਕਾਇਤ ਨਹੀਂ ਹੈ ਸੇਵਾ ਕਰਕੇ ਉਹ ਸੰਗਤਾਂ ਵਿੱਚ ਹਰਮਨ ਪਿਆਰਾ ਹੈ ਤੇ ਸੰਗਤ ਉਸਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਦੀ ਹੈ।

Harmandeep ,-min Image From Instagram

ਉਹ ਪੜ੍ਹਾਈ ਵੀ ਕਰ ਰਿਹਾ ਹੈ। ਉਸਦੇ ਬਹੁਤ ਸਾਰੇ ਸੁਪਨੇ ਹਨ ਜਦੋਂ ਵੀ ਤੁਸੀਂ ਲੰਘਦੇ ਹੋ, ਆਪਣਾ ਪਿਆਰ ਦਿਖਾਓ ਉਹ ਬਿਨਾਂ ਕੰਮ ਦੇ ਪੈਸੇ ਨਹੀਂ ਲੈਂਦਾ।

 

0 Comments
0

You may also like