ਸੁਨੀਲ ਸ਼ੈੱਟੀ ਨੇ ਸਾਂਝਾ ਕੀਤਾ ਕੀਤਾ ਵੀਡੀਓ, ਸੇਬ ਤੋੜਦਾ ਨਜ਼ਰ ਆਇਆ ਅਦਾਕਾਰ

By  Shaminder August 31st 2021 06:10 PM

ਸੁਨੀਲ ਸ਼ੈੱਟੀ (Suniel Shetty) ਏਨੀਂ ਦਿਨੀਂ ਆਪਣਾ ਸਮਾਂ ਹਸੀਨ ਵਾਦੀਆਂ ‘ਚ ਬਿਤਾ ਰਹੇ ਹਨ । ਉਨ੍ਹਾਂ ਨੇ ਬੀਤੇ ਦਿਨ ਹਸੀਨ ਵਾਦੀਆਂ ‘ਚ ਲੰਚ ਕਰਦੇ ਹੋਏ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣਾ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸੇਬ (Apple ) ਤੋੜਦੇ ਹੋਏ ਨਜ਼ਰ ਆ ਰਹੇ ਨੇ ।

Suniel shetty,-min Image From Instagram

ਹੋਰ ਪੜ੍ਹੋ : ਕੀ ਰਾਜ ਬਰਾੜ ਦੀ ਇਸ ਆਦਤ ਬਾਰੇ ਤੁਸੀਂ ਜਾਣਦੇ ਸੀ, ਜੇ ਨਹੀਂ ਜਾਣਦੇ ਤਾਂ ਜਾਣ ਲਵੋ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਵੀਡੀਓ ‘ਚ ਕਹਿ ਰਿਹਾ ਹੈ ਕਿ ਇਹ ਸੇਬ ਉਸ ਨੇ ਪੁੱਛ ਕੇ ਤੋੜਿਆ ਹੈ । ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸੁਨੀਲ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Suniel Shetty (@suniel.shetty)

ਸੁਨੀਲ ਸ਼ੈੱਟੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

Suniel Shetty pp-min Image From Instagram

ਭਾਵੇਂ ਉਹ ਫ਼ਿਲਮਾਂ ‘ਚ ਸਰਗਰਮ ਨਹੀਂ ਹਨ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਚਾਹੁਣ ਵਾਲਿਆਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਖੁਦ ਵੀ ਆਪਣੇ ਫਾਰਮ ‘ਚ ਖੁਦ ਹੱਥੀਂ ਕੇਲੇ, ਅੰਬ ਅਤੇ ਹੋਰ ਫਲ ਤੋੜਦੇ ਹੋਏ ਨਜ਼ਰ ਆ ਜਾਂਦੇ ਹਨ ।

 

Related Post