ਸਰਦੀਆਂ ‘ਚ ਤਿਲ ਖਾਣ ਦੇ ਹਨ ਬਹੁਤ ਹੀ ਫਾਇਦੇ, ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

By  Shaminder December 8th 2020 04:50 PM

ਤਿਲ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਹਨ । ਸਰਦੀਆਂ ‘ਚ ਤਿਲਾਂ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਤਿਲਾਂ ਨਾਲ ਬਣੀਆਂ ਮਠਿਆਈਆਂ ਦਾ ਇਸਤੇਮਾਲ ਅਕਸਰ ਕੀਤਾ ਜਾਂਦਾ ਹੈ । ਕਿਉਂਕਿ ਤਿਲ ਸਾਡੇ ਸਰੀਰ ਨੂੰ ਗਰਮੀ ਦਿੰਦੇ ਹਨ । ਇਸਦੇ ਨਾਲ ਹੀ ਇਸ ਦੇ ਹੋਰ ਵੀ ਕਈ ਫਾਇਦੇ ਹਨ । ਅੱਜ ਅਸੀਂ ਤੁਹਾਨੂੰ ਤਿਲ ਦੇ ਫਾਇਦੇ ਬਾਰੇ ਦੱਸਾਂਗੇ ।

til

ਤਿਲ ਕਾਲਾ ਹੋਵੇ ਜਾਂ ਸਫੈਦ ਦੋਵੇਂ ਫਾਇਦੇਮੰਦ ਹਨ। ਤਿਲ ਨਾ ਸਿਰਫ਼ ਦਿਲ ਦੀਆਂ ਮਾਸਪੇਸ਼ੀਆਂ ਦੀ ਰੱਖਿਆ ਕਰਦਾ ਹੈ ਬਲਕਿ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਕਈ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਤਿਲ 'ਚ ਮੌਜੂਦ ਸੇਸਮੀਨ ਨਾਮਕ ਐਂਟੀਆਕਸੀਡੈਂਟ ਕਈ ਬਿਮਾਰੀਆਂ ਦੂਰ ਕਰਨ 'ਚ ਮਦਦਗਾਰ ਹੈ। ਆਓ ਜਾਣਦੇ ਹਾਂ ਕਿ ਤਿਲ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

ਹੋਰ ਪੜ੍ਹੋ : ਇਹ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਆਪਣੇ ਦੰਦਾਂ ਨੂੰ ਬਣਾ ਸਕਦੇ ਹੋ ਮਜ਼ਬੂਤ ਅਤੇ ਚਮਕਦਾਰ

til

ਦਿਮਾਗ ਨੂੰ ਤਾਕਤ ਦਿੰਦਾ ਹੈ ਤਿਲ

ਤਿਲ 'ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਮਿਨਰਲਜ਼ ਤੇ ਕਾਪਰ ਜਿਹੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹਨ। ਰੋਜ਼ਾਨਾ ਤਿਲ ਦਾ ਇਸਤੇਮਾਲ ਯਾਦ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ। ਤਿਲ ਅਲਜ਼ਾਈਮਰ ਜਿਹੀਆਂ ਬਿਮਾਰੀਆਂ ਨੂੰ ਦੂਰ ਭਜਾਉਂਦਾ ਹੈ।

til

ਪਾਚਨ ਨੂੰ ਦਰੁਸਤ ਰੱਖਦਾ ਹੈ ਤਿਲ

ਤਿਲ ਦੇ ਬੀਜ਼ਾਂ 'ਚ ਮੌਜੂਦ ਫਾਈਬਰ ਪਾਚਨ ਨੂੰ ਦਰੁਸਤ ਰੱਖਦਾ ਹੈ। ਉੱਚ ਫਾਈਬਰ ਦੀ ਮਾਤਰਾ ਅੰਤੜੀਆਂ ਦੀ ਕਿਰਿਆ ਨੂੰ ਦਰੁਸਤ ਰੱਖਦੀ ਹੈ ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ।

Related Post