ਸਾਧੂ ਵੱਲੋਂ ਸ਼ਿਲਪਾ ਸ਼ੈੱਟੀ ਨੂੰ ਕਿੱਸ ਕਰਨ ’ਤੇ ਖੂਬ ਹੋਇਆ ਸੀ ਵਿਵਾਦ, ਸ਼ਿਲਪਾ ਦੇ ਇਸ ਬਿਆਨ ਨੇ ਪੂਰੇ ਮਾਮਲੇ ਨੂੰ ਕਰ ਦਿੱਤਾ ਸੀ ਸ਼ਾਂਤ

By  Rupinder Kaler October 21st 2021 01:32 PM

ਸ਼ਿਲਪਾ ਸ਼ੈੱਟੀ (Shilpa Shetty)ਅਕਸਰ ਚਰਚਾ ਰਹਿੰਦੀ ਹੈ, ਭਾਵੇਂ ਉਹ ਫਿਲਮੀਂ ਦੁਨੀਆ ਵਿੱਚ ਜ਼ਿਆਦਾ ਐਕਟਿਵ ਨਹੀਂ ਹੈ ਪਰ ਸੋਸ਼ਲ ਮੀਡੀਆ ’ਤੇ ਖੂਬ ਐਕਟਿਵ ਹੈ । ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਦੇ ਨਾਲ ਖੂਬ ਵਿਵਾਦ ਵੀ ਜੁੜੇ ਹੋਏ ਹਨ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਸ਼ਿਲਪਾ ਸ਼ੈੱਟੀ (Shilpa Shetty) ਨੂੰ ਇੱਕ ਸਾਧੂ ਗਲ ’ਤੇ ਕਿੱਸ ਕਰਦਾ ਹੋਇਆ ਨਜ਼ਰ ਆ ਰਿਨਹਾ ਹੈ । ਇਹ ਤਸਵੀਰ ਸਾਲ 2009 ਦੀ ਹੈ ਜਦੋਂ ਉੜੀਸਾ ਦੇ ਸਖੀਗੋਪਾਲ ਮੰਦਰ ਦੇ ਇੱਕ ਸਾਧੂ ਨੇ ਉਸ ਨੂੰ ਕਿੱਸ ਕਰ ਲਿਆ ਸੀ ।

Image Source: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦਾ ਨਾਂਅ ਸੁਣਕੇ ਅੱਜ ਵੀ ਭਾਵੁਕ ਹੋ ਜਾਂਦੀ ਹੈ ਸ਼ਹਿਨਾਜ਼, ਇਸ ਤਰ੍ਹਾਂ ਸ਼ੁਰੂ ਹੋਈ ਸੀ ਦੋਹਾਂ ਦੀ ਲਵ ਸਟੋਰੀ

inside image of shilpa shetty with samisha-min Image Source: Instagram

ਇਹ ਫੋਟੋ ਖੂਬ ਵਾਇਰਲ ਹੋਇਆ ਸੀ, ਤੇ ਇਸ ਤੇ ਖੂਬ ਹੰਗਾਮਾ ਵੀ ਹੋਇਆ ਸੀ । ਬਾਅਦ ਵਿੱਚ ਇਸ ਤਸਵੀਰ ਤੇ ਸਫਾਈ ਦਿੰਦੇ ਹੋਏ ਸ਼ਿਲਪਾ (Shilpa Shetty) ਨੇ ਕਿਹਾ ਸੀ ‘ਉਹ ਸਾਧੂ ਮੇਰੇ ਪਿਤਾ ਦੀ ਉਮਰ ਦੇ ਹਨ, ਕੀ ਕੋਈ ਪਿਤਾ ਆਪਣੀ ਬੇਟੀ ਨੂੰ ਗਲਾਂ ਤੇ ਕਿੱਸ ਨਹੀਂ ਕਰ ਸਕਦਾ’ । ਹਾਲਾਂਕਿ ਇਸ ਤਸਵੀਰ ਨੂੰ ਲੈ ਕੇ ਸ਼ਿਲਪਾ ਨੂੰ ਟਰੋਲ ਵੀ ਕੀਤਾ ਗਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸ਼ਿਲਪਾ ਨੇ ਆਪਣਾ ਨਵਾਂ ਹੇਅਰ ਸਟਾਈਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ।

Image Source: Instagram

ਕੁਝ ਪ੍ਰਸ਼ੰਸਕਾਂ ਨੇ ਇਸ ਹੇਅਰ-ਸਟਾਈਲ ਨੂੰ ਪਸੰਦ ਕੀਤਾ ਹੈ ਤੇ ਕੁਝ ਨਾ ਪਸੰਦ ਕੀਤਾ ਹੈ । ਸ਼ਿਲਪਾ ਨੇ ਆਪਣੇ ਵਾਲਾਂ ਦੇ ਹੇਠਲੇ ਹਿੱਸੇ ਦੀ ਕਟਿੰਗ ਕਰਵਾਈ ਹੈ, ਜਿਹੜਾ ਕਿ ਕੁਝ ਵੱਖਰਾ ਦਿਖਾਈ ਦਿੰਦਾ ਹੈ । ਸ਼ਿਲਪਾ (Shilpa Shetty) ਨੇ ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਵਾਲਾਂ ਦੇ ਹੇਠਲੇ ਹਿੱਸੇ ਨੂੰ ਇੱਕ ਝਟਕੇ ਵਿੱਚ ਕਟਵਾ ਦਿੰਦੀ ਹੈ ।

Related Post