ਹਰਸ਼ ਤੇ ਭਾਰਤੀ ਸਿੰਘ ਦੀ ਲਵ ਸਟੋਰੀ ਵਿੱਚ ਸੀ ਕੋਈ ਵਿਲੇਨ, ਖੁਦ ਕੀਤਾ ਖੁਲਾਸਾ

By  Rupinder Kaler March 23rd 2021 05:08 PM

ਰਾਈਟਰ ਹਰਸ਼ ਲਿੰਬਾਚਿਆ ਅਤੇ ਕਮੇਡੀਅਨ ਭਾਰਤੀ ਸਿੰਘ ਨੇ ਸਾਲ 2017 ਵਿੱਚ ਵਿਆਹ ਕਰਵਾਇਆ ਸੀ । ਦੋਹਾਂ ਵਿਚਾਲੇ ਪਹਿਲਾਂ ਦੋਸਤੀ ਹੋਈ ਸੀ, ਫਿਰ ਪਿਆਰ ਤੇ ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ । ਅਕਸਰ ਲੋਕ ਕਹਿੰਦੇ ਹਨ ਕਿ ਦੋਹਾਂ ਦੇ ਵਿਆਹ ਵਿੱਚ ਕੋਈ ਅੜਚਨ ਨਹੀਂ ਸੀ ਆਈ । ਪਰ ਇਸ ਤਰ੍ਹਾਂ ਨਹੀਂ ਸੀ ਹੋਇਆ ਇਹਨਾਂ ਦੋਹਾਂ ਦੀ ਪ੍ਰੇਮ ਕਹਾਣੀ ਵਿੱਚ ਵੀ ਵਿਲੇਨ ਸੀ ।

bharti image from bharti singh's instagram

ਹੋਰ ਪੜ੍ਹੋ :

ਕਿਸਾਨ ਮੋਰਚੇ ਨੇ ਸ਼ਹੀਦ ਭਗਤ ਸਿੰਘ ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

Bharti-Singh-Family image from bharti singh's instagram

ਜਿਸ ਨੇ ਦੋਹਾਂ ਦਾ ਵਿਆਹ ਤੋੜਨ ਲਈ ਹਰ ਕੋਸ਼ਿਸ਼ ਕੀਤੀ ਸੀ ।ਇੱਕ ਟੀਵੀ ਸ਼ੋਅ ਵਿੱਚ ਦੋਹਾਂ ਨੇ ਆਪਣੀ ਪ੍ਰੇਮ ਕਹਾਣੀ ਦਾ ਖੁਲਾਸਾ ਕੀਤਾ । ਹਰਸ਼ ਨੇ ਦੱਸਿਆ ‘ਉਹ ਕਾਫੀ ਸਾਲ ਤੱਕ ਇੱਕ ਦੂਜੇ ਦੇ ਦੋਸਤ ਰਹੇ । ਇਸੇ ਦੌਰਾਨ ਉਹਨਾਂ ਨੂੰ ਮਹਿਸੂਸ ਹੋਇਆ ਕਿ ਭਾਰਤੀ ਵਿੱਚ ਹਰ ਉਹ ਚੀਜ਼ ਹੈ ਜਿਹੜੀ ਚੰਗੀ ਪਤਨੀ ਵਿੱਚ ਹੁੰਦੀ ਹੈ’ ।

bharti-singh ਇਸ ਤਰ੍ਹਾਂ ਦਾ ਹੀ ਕੁਝ ਭਾਰਤੀ ਨੇ ਹਰਸ਼ ਲਈ ਮਹਿਸੂਸ ਕੀਤਾ ਸੀ । ਜਦੋਂ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਤਾਂ ਦੋਹਾਂ ਦੇ ਘਰ ਵਾਲਿਆਂ ਨੂੰ ਇਹ ਰਿਸ਼ਤਾ ਮਨਜੂਰ ਨਹੀਂ ਸੀ, ਖ਼ਾਸ ਕਰਕੇ ਭਾਰਤੀ ਦੇ ਘਰ ਵਾਲਿਆਂ ਨੂੰ । 3 ਦਸੰਬਰ 2017 ਨੂੰ ਦੋਹਾਂ ਨੇ ਵਿਆਹ ਕਰਵਾ ਲਿਆ । ਭਾਰਤੀ ਨੇ ਇਸ ਵਿਆਹ ਦਾ ਫੇਸਬੁੱਕ ਲਾਈਵ ਕੀਤਾ ਸੀ ।

 

Related Post