ਜਾਣੋ ਮਈ ਮਹੀਨੇ ਦੇ ਹਰ ਹਫ਼ਤੇ ‘ਚ ਕਿਹੜੀਆਂ-2 ਫ਼ਿਲਮਾਂ ਦੇਣਗੀਆਂ ਇੱਕ-ਦੂਜੇ ਨੂੰ ਟੱਕਰ
ਪੰਜਾਬੀ ਇੰਡਸਟਰੀ ਜਿਸ ਦਾ ਪੱਧਰ ਬਾਲੀਵੁੱਡ ਵਾਂਗ ਵਧਦਾ ਜਾ ਰਿਹਾ ਹੈ। ਪਹਿਲਾਂ ਸਮਾਂ ਸੀ ਜਦੋਂ ਸਾਲ ‘ਚ ਇੱਕ ਜਾਂ ਦੋ ਹੀ ਫ਼ਿਲਮਾਂ ਆਉਂਦੀਆਂ ਸਨ। ਪਰ ਹੁਣ ਪੰਜਾਬੀ ਇੰਡਸਟਰੀ ਸਫ਼ਲਤਾ ਦੀਆਂ ਪੌੜੀਆਂ ਚੜ ਰਹੀ ਹੈ। ਪੰਜਾਬੀ ਫ਼ਿਲਮਾਂ ਦੀ ਵਧਦੀ ਹੋਈ ਲੋਕਪ੍ਰਿਯਤਾ ਦੇ ਚੱਲਦੇ ਹਰ ਮਹੀਨੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਸਨ ਪਰ ਹੁਣ ਆਲਮ ਇਹ ਹੈ ਕਿ ਹਰ ਹਫ਼ਤੇ ਦੋ-ਦੋ ਫ਼ਿਲਮਾਂ ਦਾ ਆਪਸ ‘ਚ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ।
View this post on Instagram
Sone de karobaar ch lohe de jigre chahide ne...ghaint dilouge..aa reha BLACKIA kl nu cinema ch????
View this post on Instagram
ਹੋਰ ਵੇਖੋ:ਕੈਂਬੀ ਰਾਜਪੁਰੀਆ ਵੀ ਨੇ ਬੱਬੂ ਮਾਨ ਦੇ ਇਸ ਗੀਤ ਦੇ ਦੀਵਾਨੇ, ਗੀਤ ਗਾ ਕੇ ਕੀਤੀ ਵੀਡੀਓ ਸ਼ੇਅਰ
ਗੱਲ ਕਰਦੇ ਹਾਂ ਮਈ ਮਹੀਨੇ ਦੇ ਪਹਿਲੇ ਹਫ਼ਤੇ ਦੀ ਜਿਸ ‘ਚ 3 ਮਈ ਨੂੰ ਦੋ ਫ਼ਿਲਮਾਂ ਹੋਣਗੀਆਂ ਆਹਮੋ-ਸਾਹਮਣੇ। ਜੀ ਹਾਂ ਦੇਵ ਖਰੌੜ ਦੀ ਫ਼ਿਲਮ ਬਲੈਕੀਆ ਤੇ ਪਰਮੀਸ਼ ਵਰਮਾ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’। ਬਲੈਕੀਆ ਜੋ ਕਿ ਐਕਸ਼ਨ ਨਾਲ ਭਰਪੂਰ ਤੇ ‘ਦਿਲ ਦੀਆਂ ਗੱਲਾਂ’ ਲਵ ਸਟੋਰੀ ਦੋਵੇਂ ਹੀ ਫ਼ਿਲਮਾਂ ਸਰੋਤਿਆਂ ਦਾ ਮਨੋਰੰਜਨ ਕਰਦੀਆਂ ਨਜ਼ਰ ਆਉਣਗੀਆਂ।
View this post on Instagram
View this post on Instagram
ਦੂਜੇ ਹਫ਼ਤੇ 10 ਮਈ ਨੂੰ ਪ੍ਰੀਤ ਹਰਪਾਲ ਦੀ ਫ਼ਿਲਮ ‘ਲੁਕਣ ਮੀਚੀ’ ਤੇ ਰਵਿੰਦਰ ਗਰੇਵਾਲ ਦੀ ਫ਼ਿਲਮ ‘15 ਲੱਖ ਕਦੋਂ ਆਉਗਾ’ ਰਿਲੀਜ਼ ਹੋਣਗੀਆਂ । ਉਸ ਤੋਂ ਬਾਅਦ 24 ਮਈ ਨੂੰ ਵੀ ਦੋ ਪੰਜਾਬੀ ਫ਼ਿਲਮਾਂ ਦਾ ਟਕਰਾਅ ਦੇਖਣ ਨੂੰ ਮਿਲੇਗਾ। ਜੀ ਹਾਂ 24 ਮਈ ਨੂੰ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਮੁਕਲਾਵਾ’ ਤੇ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦਾ ਕਲੈਸ਼ ਦੇਖਣ ਨੂੰ ਮਿਲੇਗਾ।
View this post on Instagram
View this post on Instagram